Saturday, October 3, 2026

ਠੱਕਰਪੁਰਾ ਵਿਖੇ ਸਸਤੀ ਕਣਕ ਵੰਡੀ ਗਈ

PPN1509201518

ਪੱਟੀ, 15 ਸਤੰਬਰ (ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼ੁਰੂ ਕੀਤੀ ਸਕੀਮ ਤਹਿਤ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਸਸਤੀ ਕਣਕ ਦਿੱਤੀ ਜਾ ਰਹੀ ਹੈ।ਇਹ ਸ਼ਬਦ ਸਰਪੰਚ ਦਿਲਬਾਗ ਸਿੰਘ ਨੇ ਪਿੰਡ ਠੱਕਰਪੇਰਾ ਵਿਖੇ ਸਸਤੀ ਕਣਕ ਵੰਡਣ ਮੌਕੇ ਕਹੇ।ਇਸ ਮੌਕੇ ਗੁਰਪ੍ਰੀਤ ਸਿੰਘ ਗੋਲਡੀ ਮੈਂਬਰ ਪੰਚਾਇਤ ਨੇ ਕਿਹਾ ਕਿ ਸ੍ਰ.ਕੈਰੋਂ ਦੀ ਸ਼ੁਰੂ ਕੀਤੀ ਇਸ ਸਕੀਮ ਨਾਲ ਹਰ ਘਰ ਖੁਸ਼ ਨਜਰ ਆ ਰਿਹਾ ਹੈ।ਉਹਨਾਂ ਕਿਹਾ ਕਿ ਕੈਰੋਂ ਪਰਿਵਾਰ ਵੱਲੋਂ ਪੱਟੀ ਹਲਕੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਇਸ ਮੌਕੇ ਤੇ ਗੁਰਭੇਜ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਜਗਜੀਤ ਸਿੰਘ ਮੰਡ, ਯਾਦਵਿੰਦਰ ਸਿੰਘ, ਲੱਕੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply