Sunday, October 4, 2026

ਦੂਨ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ

PPN1509201519

ਪੱਟੀ, 15 ਸਤੰਬਰ (ਅਵਤਾਰ ਸਿੰਘ ਢਿਲੋਂ) – ਵਿਦਿਆ ਦੇ ਖੇਤਰ ਵਿਚ ਵਧੀਆਂ ਕਾਰਗੁਜਾਰੀ ਕਰ ਰਿਹਾ ਦੂਨ ਪਬਲਿਕ ਸਕੂਲ ਆਸਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਸਵੇਰ ਦੀ ਪ੍ਰਾਥਨਾ ਵੇਲੇ ਪ੍ਰਿੰਸੀਪਲ ਇੰਦਰ ਕੁਮਾਰ ਨੇ ਬੱਚਿਆਂ ਨੂੰ ਰਾਸ਼ਟਰੀ ਭਾਸ਼ ਦੇ ਵਿਸਥਾਰ ਅਤੇ ਮਹੱਤਤਾ ਬਾਰੇ ਵਿਸ਼ਥਾਰ ਨਾਲ ਚਾਨਣਾ ਪਾਇਆ।ਇਸ ਮੌਕੇ ਤੇ ਐਮ. ਡੀ ਗੁਰਵੰਤ ਸਿੰਘ ਨੇ ਕਿਹਾ ਕਿ ਸਾਨੂੰ ਦੂਸਰੀਆਂ ਭਾਸ਼ਾ ਵਾਂਗ ਆਪਣੀ ਰਾਸ਼ਟਰੀ ਭਾਸ਼ਾ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਬੱਚਿਆ ਵੱਲੋਂ ਹਿੰਦੀ ਭਾਸ਼ਾਂ ਤੇ ਹਿੰਦੀ ਕਵਿਤਾ, ਹਿੰਦੀ ਭਾਸ਼ਣ, ਹਿੰਦੀ ਵਿਆਕਰਣ ਅਤੇ ਦੇਸ਼ ਭਗਤੀ ਦੇ ਗੀਤਾਂ ਦਾ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਅਤੇ ਐਮ.ਡੀ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਮੌਹੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply