Thursday, March 12, 2026

ਢੀਂਗਰਾ ਕਲੋਨੀ ਵਿਖੇ ਸ੍ਰੀ ਸੰਦੀਪ ਰਿਸ਼ੀ ਨੇ ਕੀਤਾ ਸੀ.ਸੀ.ਟੀ.ਵੀ ਕੈਮਰਿਆਂ ਦਾ ਉਦਘਾਟਨ

PPN1509201521
ਅੰਮ੍ਰਿਤਸਰ, 14 ਸੰਤਬਰ (ਗੁਰਚਰਨ ਸਿੰਘ) – ਸ਼ਹੀਦ ਮਦਨ ਲਾਲ ਢੀਂਗਰਾ ਹਾਊਸਿੰਗ ਕੰਪਲੈਕਸ, ਮਾਲ ਮੰਡੀ ਵਿਖੇ ਕਲੋਨੀ ਨਿਵਾਸੀਆਂ ਵੱਲੋਂ ਸਾਂਝੇ ਉੱਦਮ ਨਾਲ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਦਾ ਉਦਘਾਟਨ ਸ੍ਰੀ ਸੰਦੀਪ ਰਿਸ਼ੀ, ਚੇਅਰਮੈਨ ਇੰਪਰੂਵਮੈਂਟ ਟ੍ਰਸਟ, ਅੰਮ੍ਰਿਤਸਰ ਨੇ ਕੀਤਾ। ਇਸ ਮੌਕੇ ਉਨ੍ਹਾਂ ਕਲੋਨੀ ਦੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਘੁੱਲਾ ਅਤੇ ਸਮੂਹ ਕਲੋਨੀ ਨਿਵਾਸੀਆਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਵਧੀਆ ਉਪਰਾਲਾ ਹੈ ਅਤੇ ਅਜਿਹੇ ਉਪਰਾਲੇ ਸੱਮੁਚੇ ਸ਼ਹਿਰ ਵਾਸੀਆਂ ਨੂੰ ਆਪੋ-ਆਪਣੀਆ ਕਲੋਨੀਆਂ ਵਿਚ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਟ੍ਰਸਟ ਅਤੇ ਕਾਰਪੋਰੇਸ਼ਨ ਆਪੋ-ਆਪਣੇ ਥਾਂ ਸ਼ਹਿਰ ਵਾਸੀਆ ਦੇ ਚੰਗੇ ਰਹਿਣ ਸਹਿਣ ਲਈ ਅਤੇ ਸਕਿਉਰਟੀ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਹਰ ਨਾਗਰੀਕ ਜੇਕਰ ਸੁਚੇਤ ਹੋ ਕੇ ਸ਼ਹਿਰ ਦੇ ਵਿਕਾਸ ਅਤੇ ਸਾਫ ਸਫਾਈ ਲਈ ਯੋਗਦਾਨ ਪਾਵੇ ਤਾਂ ਸਵੱਸ਼ਤਾ ਅਤੇ ਸਕਿਉਰਟੀ ਪੱਖੋਂ ਸ਼ਹਿਰ ਆਪਣੇ ਆਪ ਹੀ ਤੱਰਕੀ ਦੀਆਂ ਮੰਜਿਲਾਂ ਸਰ ਕਰੇਗਾ।
ਇਸ ਮੋਕੇ ਕਲੋਨੀ ਦੇ ਪ੍ਰਧਾਨ ਅਵਤਾਰ ਸਿੰਘ ਘੁੱਲਾ ਨੇ ਕਲੋਨੀ ਦੀਆਂ ਕੁਝ ਜਰੂਰੀ ਮੰਗਾਂ ਵੱਲ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਦਾ ਧਿਆਨ ਦਿਵਾਉਦਿਆਂ ਮੰਗ ਕੀਤੀ ਕਿ ਕਲੋਨੀ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਕੱਚੀ ਥਾਂ ਨੂੰ ਇੰਟਰਲਾਕ ਟਾਇਲਾ ਲਗਾ ਕੇ ਪੱਕਿਆਂ ਕੀਤਾ ਜਾਵੇ। ਇਸ ‘ਤੇ ਚੇਅਰਮੈਨ ਜੀ ਨੇ ਵਿਸ਼ਵਾਸ ਦੁਆਇਆ ਕਿ ਇਸ ਪ੍ਰਪੋਜਲ ਨੂੰ ਅਮਲ ਵਿਚ ਲਿਆਂਉਣ ਲਈ ਉਹ ਯਤਨ ਕਰਨਗੇ।
ਇਸ ਤੋਂ ਪਹਿਲਾਂ ਕਲੋਨੀ ਦੀ ਚੇਅਰਮੈਂਨ ਰਾਸ਼ਟਰਪਤੀ ਅਵਾਰਡੀ ਪ੍ਰਿ. ਸਵਰਾਜ ਗਰੋਵਰ ਨੇ ਸ੍ਰੀ ਸੰਦੀਪ ਰਿਸ਼ੀ ਨੂੰ ਫੁੱਲਾਂ ਦਾ ਗੁਲਗਸਤਾ ਦੇ ਕੇ ਜੀ ਆਇਆਂ ਕਿਹਾ।ਇਸ ਮੌਕੇ ਸ. ਅਵਤਾਰ ਸਿੰਘ ਘੁੱਲਾ, ਮੈਡਮ ਸਵਰਾਜ ਗਰੋਵਰ ਤੇ ਸ. ਗੁਰਪ੍ਰੀਤ ਸਿੰਘ ਨੇ ਸ੍ਰੀ ਸੰਦੀਪ ਰਿਸ਼ੀ ਨੂੰ ਸ਼ਾਲ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ।
ਪ੍ਰੋਗਰਾਮ ਵਿਚ ਡਾ. ਸ਼ੋਰੀ ਜੀ, ਸੰਜੀਵ ਹਾਂਡਾ, ਪ੍ਰੀਤਕਵਲ ਸਿੰਘ ਗਿੱਲ, ਹਰਭਜਨ ਸਿੰਘ ਰੰਧਾਵਾ, ਪ੍ਰਿਤਪਾਲ ਸਿੰਘ ਤੁਲੀ, ਸੁਰਜੀਤ ਕੌਰ, ਅਰਵਿੰਦਰ ਢਿਲੋਂ, ਪ੍ਰਵੀਨ ਕੋਰ, ਜਸਵਿੰਦਰ ਕੌਰ, ਦਸੋਧਾ ਸਿੰਘ, ਹਰਸਾਜਨ ਸਿੰਘ, ਸੁਰੇਸ਼ ਗੋਇਨਕਾ, ਅੰਕੁਰ ਸਰੀਨ, ਚੰਦਰ ਪੀ. ਬਾਲੀ, ਐਮ.ਪੀ. ਸਿੰਘ, ਜੀ.ਐਸ. ਸੰਧੂ, ਲਖਬੀਰ ਸਿੰਘ, ਗੁਰਚਰਨ ਕੌਰ, ਮਹਿੰਦਰ ਕੌਰ, ਗੀਤਾ ਨਰੂਲਾ, ਰਕਸ਼ਾ ਸੈਨੀ, ਸਰਬਜੀਤ ਤੁਲੀ, ਸੁਕਨਯਾ, ਮਨਜੀਤ ਬਤਰਾ, ਮੈਡਮ ਯਾਦਵਿੰਦਰ ਆਦਿ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply