Sunday, October 4, 2026

ਟਰੱਸਟ ਵੱਲੋਂ ਇਲਾਜ ਅਧੀਨ ਮਰੀਜ਼ਾਂ ਦੀ ਆਰਥਿਕ ਮਦਦ

PPN1509201520

ਪੱਟੀ, 15 ਸਤੰਬਰ (ਅਵਤਾਰ ਸਿੰਘ ਢਿਲੋਂ) – ਮਨੁੱਖਤਾ ਦੇ ਭਲੇ ਹਿੱਤ ਅਤਿ ਦੇ ਲੋੜਵੰਦ ਅਤੇ ਗਰੀਬ ਰੋਗ ਗ੍ਰਸਤ ਰੋਗੀਆਂ ਦੇ ਇਲਾਜ ਦੀ ਸੇਵਾ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਵੱਲੋਂ ਨਿਭਾਈ ਜਾ ਰਹੀ ਹੈ।ਇਸੇ ਹੀ ਲੜੀ ਤਹਿਤ ਵੱਖ-ਵੱਖ ਮਰੀਜਾਂ ਦੀ ਆਰਥਿਕ ਮਦਦ ਕੀਤੀ ਗਈ ਜਾਣਕਾਰੀ ਦੇਦੇਆਂ ਟਰੱਸਟ ਦੇ ਮੁਖੀ ਗੁਰਮੀਤ ਸਿੰਘ ਨੇ ਦਸਿਆ ਕਿ ਜਗਰੂਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੰਡਿਆਲਾ ਰੋਡ ਪੱਟੀ ਨੂੰ 5 ਹਜਾਰ ਰੁਪੈ ਦੀ ਆਰਥਿਕ ਮਦਦ, ਮਹਿਕਦੀਪ (12ਦਿਨ) ਦੇ ਬੱਚੇ ਨੂੰ ਇਲਾਜ ਲਈ 5 ਹਜਾਰ ਦੀ ਮਦਦ, ਬੇਬੀ (25 ਦਿਨ) ਬੱਚੇ ਨੂੰ ਇਲਾਜ ਵਾਸਤੇ 5 ਹਜਾਰ ਦੀ ਮਦਦ, ਜਸਬੀਰ ਸਿੰਘ (6 ਸਾਲ), ਪਰਮਜੀਤ ਸਿੰਘ (32 ਸਾਲ) ਦੋਵੇਂ ਪਿਤਾ-ਪੁੱਤਰ ਜ੍ਹਿਨਾਂ ਦਾ ਇਕ ਐਕਸੀਡੈਂਟ ਵਿਚ ਬੱਚੇ ਦੀਆਂ ਦੋਵੇ ਲੱਤਾਂ ਅਤੇ ਪਿਤਾ ਦੀ ਇਕ ਲੱਤ ਟੁੱਟ ਗਈ ਸੀ ਦੇ ਇਲਾਜ ਲਈ ਰਾਜਵਿੰਦਰ ਕੌਰ ਯੂ.ਐਸ.ਏ ਦੇ ਸਹਿਯੋਗ ਨਾਲ 33 ਹਜਾਰ ਦੀ ਆਰਥਿਕ ਮਦਦ ਕੀਤੀ ਗਈ।ਉਹਨਾਂ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਸ਼ੀਹਰ ਵਾਸੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜੀਆਂ ਜਾਂਦੀਆਂ ਹਨ।ਉਹਨਾਂ ਦੱਿਸਆ ਕਿ ਅੱਗੇ ਤੋਂ ਵੀ ਟਰੱਸਟ ਵੱਲੋਂ ਇਹ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ।ਉਹਨਾਂ ਨੇ ਸਮੂਹ ਸਹਿਯੋਗੀ ਅਤੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਸਮੇਂ ਟਰੱਸਟ ਦੇ ਸਰਪ੍ਰਸਤ ਅਵਤਾਰ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪਿੰਦਰ ਸਿੰਘ, ਜਗਜੀਤ ਸਿੰਘ ਆਦਿ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply