Saturday, October 3, 2026

ਦਿਮਗੀ ਤੌਰ ਤੇ ਪ੍ਰੇਸ਼ਾਨ ਨੌਜਵਾਨ ਪੰਜ ਦਿਨਾਂ ਤੋਂ ਲਾਪਤਾ

PPN1609201510

ਨਥਾਣਾ (ਸੰਦੌੜ),16 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਨਾਥਪੁਰਾ ਦਾ ਨੌਜਵਾਨ ਬਲਵੀਰ ਸਿੰਘ 26 ਸਾਲ ਜੋ ਮਾਨਸ਼ਿਕ ਰੂਪ ਵਿੱਚ ਪ੍ਰੇਸ਼ਾਨ ਸੀ,ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ। ਅਵਤਾਰ ਸਿੰਘ ਵਾਸੀ ਨਾਥਪੁਰਾ ਨੇ ਪੁਲਸ ਕੋਲ ਆਪਣੇ ਨੌਜਵਾਨ ਪੁੱਤਰ ਦੀ ਗੁੰਮਸ਼ੁਦੀ ਸਬੰਧੀ ਰਵਟ ਦਰਜ ਕਰਵਾਉਦਿਆਂ ਦੱਸਿਆ ਕਿ ਉਸ ਦਾ ਪੁੱਤਰ ਬਲਵੀਰ ਸਿੰਘ ਉਰਫ ਵੀਰਾ ਪਿਛਲੇ ਕੁਝ ਸਮੇਂ ਤੋਂ ਮਾਨਸ਼ਿਕ ਤੌਰ ਤੇ ਪ੍ਰੇਸ਼ਾਨ ਚਲਿਆ ਆ ਰਿਹਾ ਹੈ, ਜੋ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ। ਅਵਤਾਰ ਸਿੰਘ ਦੇ ਦੱਸਣ ਅਨੁਸਾਰ ਬਲਵੀਰ ਸਿੰਘ ਗਿਆਰਾਂ ਸਤੰਬਰ ਨੂੰ ਦੁਪਹਿਰ ਦੋ ਵਜੇਂ ਪਿੰਡ ਦੀ ਦਾਣਾ ਮੰਡੀ ਵਿੱਚ ਵੇਖਿਆਂ ਗਿਆ,ਪ੍ਰੰਤੂ ਇਸ ਪਿੱਛੋ ਉਸ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਨੌਜਵਾਨ ਪੁੱਤਰ ਦੇ ਇਸ ਤਰ੍ਹਾਂ ਗੁੰਮ ਹੋ ਜਾਣ ਕਾਰਨ ਨਾਲ ਮਾਪੇ ਪ੍ਰੇਸ਼ਾਨੀ ਦੀ ਹਾਲਤ ਵਿੱਚੋ ਗੁਜ਼ਰ ਰਹੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply