Saturday, June 20, 2026

ਸੁਤੰਤਰਤਾ ਸੈਨਾਨੀਆਂ ਦੇ ਯਾਦਗਾਰੀ ਸਤੰਭ ਨੂੰ ਸੁਰੱਖਿਅਤ ਕੀਤਾ

PPN1609201511

ਨਥਾਣਾ (ਸੰਦੌੜ),16 ਸਤੰਬਰ (ਹਰਮਿੰਦਰ ਸਿੰਘ ਭੱਟ) – ਨਥਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੱਗੇ ਇਲਾਕੇ ਦੇ ਸੁਤੰਤਰਤਾ ਸੈਨਾਨੀਆਂ ਦੇ ਯਾਦਗਾਰੀ ਸਤੰਭ,ਜੋ ਕਾਫੀ ਮੰਦੀ ਹਾਲਤ ਵਿੱਚ ਸੀ ਨੂੰ ਸਕੂਲ ਦੇ ਕਾਰਜੁਕਾਰੀ ਪ੍ਰਿੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਆਪਣੀਆਂ ਨਿੱਜੀ ਕੋਸਿਸ ਨਾਲ ਸਕੂਲ ਦੇ ਵਰਾਡੇ ਵਿੱਚ ਸੁਰੱਖਿਅਤ ਢੰਗ ਨਾਲ ਲਗਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੰਬੇ ਅਰਸੇ ਪਹਿਲਾ ਭਾਰਤ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਇਸ ਯਾਦਗਾਰੀ ਸਤੰਭ ਦੀ ਯੋਗ ਸਾਂਭ ਸੰਭਾਲ ਨਾ ਹੋਣ ਕਰਕੇ ਖੁੱਲੇ ਅਸਮਾਨ ਹੇਠ ਲੱਗਿਆ ਇਹ ਸਤੰਭ ਕਾਫੀ ਖਸਤਾ ਹਾਲਤ ਵਿੱਚ ਪਹੁੰਚ ਗਿਆ ਸੀ। ਇਸ ਸਤੰਭ ਉੱਪਰ ਦੇਸ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸੂਰਬੀਰ ਬਹਾਦਰਾਂ ਦਾ ਵੇਰਵਾ ਦਰਜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਅਜ਼ਾਦੀ ਲੈ ਕੇ ਦੇਣ ਵਾਲੇ ਯੋਧਿਆਂ ਦਾ ਹਮੇਸ਼ਾ ਹਰ ਪੱਧਰ ਤੇ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਜਿੱਥੇ ਇਹ ਯਾਦਗਾਰੀ ਸਤੰਭ ਮੌਸ਼ਮਾਂ ਦੀ ਮਾਰ ਤੋਂ ਬਚਿਆਂ ਰਹੇਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜ਼ਾਦੀ ਪ੍ਰਵਾਨਿਆਂ ਦੇ ਜੀਵਨ ਤੋਂ ਅਗਵਾਈ ਮਿਲਦੀ ਰਹੇਗੀ। ਨਗਰ ਦੇ ਨੌਜਵਾਨ ਕਲੱਬ ਅਤੇ ਚੰਗੀ ਸੋਚ ਰੱਖਣ ਵਾਲੇ ਲੋਕਾਂ ਨੇ ਪ੍ਰਿੰਸੀਪਲ ਸਿੱਧੂ ਦੇ ਇਸ ਸਾਰਥਕ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply