Friday, March 6, 2026

ਦਿੱਲੀ ਕਮੇਟੀ ਨੇ ਸੱਜਣ ਦੇ ਕੇਸ ਦੀ ਸੁਣਵਾਈ ਕਿਸੇ ਹੋਰ ਜੱਜ ਨੂੰ ਤਬਦੀਲ ਕਰਨ ਦੀ ਕੀਤੀ ਮੰਗ

ਦਿੱਲੀ ਹਾਈ ਕੋਰਟ ਨੇ ਫਿਲਹਾਲ ਹੇਠਲੀ ਅਦਾਲਤ ਦੀ ਕਾਰਵਾਈ ਤੇ ਲਗਾਈ ਰੋਕ

PPN1609201516

ਨਵੀਂ ਦਿੱਲੀ, 16 ਸਤੰਬਰ (ਅੰਮ੍ਰਿਤ ਲਾਲ ਮੰਨਣ) – 1984 ਸਿੱਖ ਕਤਲੇਆਮ ਕੇਸ ਵਿੱਚ ਸਜਣ ਕੁਮਾਰ ਦੇ ਖਿਲਾਫ ਕੜਕੜਡੂਮਾ ਕੋਰਟ ਵਿੱਚ ਸੁਣਵਾਈ ਕਰ ਰਹੇ ਜੱਜ ਕਮਲੇਸ਼ ਕੁਮਾਰ ਤੋਂ ਉਕਤ ਕੇਸ ਨੂੰ ਲੈ ਕੇ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗ ਕੀਤੀ ਗਈ ਹੈ। ਦਿੱਲੀ ਹਾਈ ਕੋਰਟ ਵਿੱਖੇ ਕਲ ਅਦਾਲਤ ਬਦਲਣ ਦੀ ਦਾਇਰ ਕੀਤੀ ਗਈ ਪਟੀਸ਼ਨ ਤੇ ਅੱਜ ਸੁਣਵਾਈ ਕਰਦੇ ਹੋਏ ਜਸਟਿਸ਼ ਸਿਧਾਰਥ ਮ੍ਰਿਦੁਲ ਨੇ ਹੇਠਲੀ ਅਦਾਲਤ ਦੇ ਇਸ ਮਸਲੇ ਤੇ ਸੁਣਵਾਈ ਕਰਨ ਦੇ ਅਧਿਕਾਰ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਅਦਾਲਤ ਵਿੱਚ ਮੌਜ਼ੂਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਮੇਟੀ ਵੱਲੋਂ ਇਸ ਪਟੀਸ਼ਨ ਨੂੰ ਦਾਖਿਲ ਕਰਨ ਦੇ ਕਾਰਨਾਂ ਦਾ ਖੁਲਾਸਾ ਕੀਤਾ। ਸਿਰਸਾ ਨੇ ਬੀਤੇ 10 ਸਤੰਬਰ ਨੂੰ ਇਸ ਕੇਸ ਦੀ ਗਵਾਹ ਸ਼ੀਲਾ ਕੌਰ ਦੀ ਗਵਾਹੀ ਵੇਲੇ ਜੱਜ਼ ਕਮਲੇਸ਼ ਕੁਮਾਰ ਵੱਲੋਂ ਗਵਾਹ ਦੇ ਬਿਆਨਾਂ ਨੂੰ ਰਿਕਾਰਡ ਤੇ ਲੈਣ ਵੇਲੇ ਗਵਾਹ ਦੇ ਕਾਨੂੰਨੀ ਅਧਿਕਾਰਾਂ ਦੀ ਪਾਲਨਾਂ ਨਾ ਹੋਣ ਦਾ ਵੀ ਦਾਅਵਾ ਕੀਤਾ।ਸਿਰਸਾ ਨੇ ਦਲੀਲ ਦਿੱਤੀ ਕਿ 31 ਸਾਲਾਂ ਬਾਅਦ ਡਰੇ ਤੇ ਘਬਰਾਏ ਹੋਏ ਗਵਾਹਾਂ ਨੂੰ ਅਦਾਲਤਾਂ ਵੱਲੋਂ ਪੂਰਣ ਸਹਿਯੋਗ ਮਿਲਣਾ ਚਾਹੀਦਾ ਸੀ ਪਰ ਸ਼ੀਲਾ ਕੌਰ ਜੋ ਕਿ ਅਨਪੜ੍ਹ ਹੋਣ ਦੇ ਨਾਲ ਹੀ ਹਿੰਦੀ ਅਤੇ ਪੰਜਾਬੀ ਬੋਲੀ ਨੂੰ ਮਿਲਾ ਕੇ ਬੋਲ ਰਹੀ ਸੀ ਉਸਦੀ ਗਲ ਨੂੰ ਉਸੇ ਤਰੀਕੇ ਨਾਲ ਅਦਾਲਤ ਵੱਲੋਂ ਰਿਕਾਰਡ ਕਰਨ ਦੀ ਬਜਾਏ ਸਾਰੇ ਨਿਅਮ ਕਾਇਦੀਆਂ ਨੂੰ ਛਿੱਕੇ ਤੇ ਟੰਗ ਕੇ ਸੀ.ਬੀ.ਆਈ. ਅਤੇ ਪੀੜਿਤ ਦੇ ਵਕੀਲਾਂ ਵੱਲੋਂ ਚੁੱਕੇ ਗਏ ਇਤਰਾਜਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ ਸੀ।
ਗਵਾਹੀ ਨੂੰ ਅੰਗਰੇਜੀ ਵਿਚ ਰਿਕਾਰਡ ਕਰਨ ਕਰਕੇ ਗਵਾਹ ਦੀ ਗਵਾਹੀ ਬਦਲਣ ਦਾ ਵੀ ਸਿਰਸਾ ਨੇ ਖਦਸ਼ਾ ਜਤਾਇਆ।ਸਿਰਸਾ ਨੇ ਸਾਫ ਕੀਤਾ ਕਿ ਦਿੱਲੀ ਕਮੇਟੀ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਪ੍ਰਤੀ ਪੂਰਨ ਤੌਰ ਤੇ ਗੰਭੀਰ ਹੋਣ ਦੇ ਨਾਲ ਹੀ ਭਾਰਤੀ ਨਿਆਪਾਲਿਕਾ ਦਾ ਸਨਮਾਨ ਕਰਦੀ ਹੈ ਪਰ ਗਵਾਹਾਂ ਨੂੰ ਪੈਸੇ, ਕਾਨੂੰਨੀ ਸਹਾਇਤਾ, ਭਾਸ਼ਾ ਅਤੇ ਸਿਖਿਆ ਦੀ ਕਮਜੋਰੀ ਕਰਕੇ ਖੱਜਲ ਖੁਆਰ ਵੀ ਨਹੀਂ ਹੋਣ ਦੇਵੇਗੀ। ਕੇਸ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply