Friday, March 6, 2026

ਰਾਜਪਥ ਤੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਦਿੱਲੀ ਕਮੇਟੀ ਮੈਂਬਰ ਨੂੰ ਅਦਾਲਤ ਵਿੱਚ ਖੜਾ ਰਹਿਣ ਦੀ ਹੋਈ ਸਜਾ

PPN1609201517

ਨਵੀਂ ਦਿੱਲੀ, 16 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2013 ਵਿੱਖੇ ਸਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਲੜੀਵਾਰ ਕੀਤੇ ਗਏ ਪ੍ਰਦਰਸ਼ਨਾਂ ਤਹਿਤ ਰਾਜਪਥ ਤੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਕਮੇਟੀ ਮੈਂਬਰ ਚਮਨ ਸਿੰਘ ਨੂੰ ਪੂਰਾ ਦਿਨ ਅਦਾਲਤ ਵਿੱਚ ਖੜਾ ਰਹਿਣ ਦੀ ਸਜਾ ਸੁਣਾਈ ਗਈ ਹੈ। ਇਸੇ ਮੁਕਦਮੇ ਵਿੱਚ ਪਹਿਲੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. , ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੀ ਉਕਤ ਸਜਾ ਨੂੰ ਭੁਗਤ ਚੁੱਕੇ ਹਨ।
ਅਦਾਲਤ ਦੀ ਉਸ ਦਿਨ ਦੀ ਕਾਰਵਾਈ ਦੌਰਾਨ ਚਮਨ ਸਿੰਘ ਦੇ ਦੇਸ਼ ਤੋਂ ਬਾਹਰ ਹੋਣ ਕਰਕੇ ਪਟਿਆਲਾ ਹਾਊਸ ਕੋਰਟ ਦੀ ਜੱਜ਼ ਸਨਿਗਧਾ ਸਰਵਾਰੀਆ ਨੇ ਚਮਨ ਸਿੰਘ ਵੱਲੋਂ ਆਪਣੀ ਗਲਤੀ ਬਾਰੇ ਠੋਸ ਦਲੀਲਾਂ ਰੱਖਣ ਉਪਰੰਤ ਹੁਣ ਉਕਤ ਸਜਾ ਸੁਣਾਈ ਹੈ। ਚਮਨ ਸਿੰਘ ਵੱਲੋਂ ਕੌਮ ਦੇ ਦਰਦ ਨੂੰ ਬਿਆਨ ਕਰਨ ਅਤੇ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਕੀਤੇ ਗਏ ਉਕਤ ਪ੍ਰਦਰਸ਼ਨ ਨੂੰ ਚੰਗੇ ਕਾਰਜ ਵਾਸਤੇ ਕਰਨ ਦਾ ਦਾਅਵਾ ਕਰਨ ਕਰਕੇ ਮਾਨਯੋਗ ਜਜ਼ ਸਾਹਿਬਾ ਵੱਲੋਂ ਧਾਰਾ 188 ਤਹਿਤ ਸਜਾ ਸੁਣਾਈ ਗਈ ਹੈ। ਹਾਲਾਂਕਿ ਚਮਨ ਸਿੰਘ ਵੱਲੋਂ ਇਸ ਮਸਲੇ ਤੇ ਅਦਾਲਤ ਵੱਲੋਂ ਜੇਲ੍ਹ ਭੇਜਣ ਤੇ ਵੀ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਣ ਦੀ ਗਲ ਆਪਣੀ ਗਵਾਹੀ ਦੌਰਾਨ ਕੀਤੀ ਗਈ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply