Monday, June 22, 2026

ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ

ਭੱਠਾ ਮਾਲਿਕ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਨਹੀਂ ਰੱਖ ਸਕਦੇ – ਜੌੜਾ, ਨੰਦਪੁਰੀਆ

PPN1609201527

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਅਸੰਗਠਿਤ ਮਜ਼ਦੂਰ ਯੂਨੀਅਨ ਪੰਜਾਬ ਇੰਟਕ ਦੀ ਮੀਟਿੰਗ ਹੋਈ। ਜਿਸ ਵਿੱਚ ਭੱਠਾ ਮਜ਼ਦੂਰ, ਰਾਜ ਮਿਸਤਰੀ, ਪੇਂਟਰ ਅਤੇ ਮਜ਼ਦੂਰ ਵਰਗ ਨਾਲ ਸੰਬਧਿਤ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫਿਰੋਜ਼ਪੁਰ ਤੋਂ ਧਰਮਬੀਰ ਸਿੰਘ ਜੌੜਾ ਮੁੱਖ ਸਕੱਤਰ ਪੰਜਾਬ ਅਤੇ ਸਰਬਜੀਤ ਸਿੰਘ ਨੰਦਪੁਰੀਆ ਪ੍ਰੈਸ ਸਕੱਤਰ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਕਰਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਰਮਬੀਰ ਸਿੰਘ ਅਤੇ ਸਰਬਜੀਤ ਸਿੰਘ ਨੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਮਜ਼ਦੂਰ ਹਿੱਤ ਸਕੀਮਾਂ ਅਤੇ ਭੱਠਾ ਮਜ਼ਦੂਰਾਂ ਦੇ ਨਵੇਂ ਰੇਟਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮਜ਼ਦੂਰਾਂ ਨੂੰ ਅਪਣੇ ਹਿੱਤਾ ਪ੍ਰਤੀ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਭੱਠਾ ਮਾਲਿਕ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਨਹੀਂ ਰੱਖ ਸਕਦੇ, ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸਦੀ ਜਾਣਕਾਰੀ ਸਾਨੂੰ ਦਵੋ। ਇਸ ਮੌਕੇ ਬੋਲਦਿਆਂ ਮੁਖਤਿਆਰ ਸਿੰਘ ਸੀਨੀ: ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਜੇਕਰ ਸਮੂੱਚਾ ਮਜ਼ਦੂਰ ਵਰਗ ਇੱਕਜੁਟ ਹੋ ਜਾਵੇ ਤਾਂ ਕੋਈ ਵੀ ਸਰਕਾਰ ਸਾਡੇ ਹੱਕਾਂ ਨੂੰ ਮਾਰ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਅਤੇ ਅਧਿਕਾਰਾਂ ਦੀ ਵਰਤੋਂ ਕਰੇ।ਸਰਬਸੰਮਤੀ ਨਾਲ ਨਿਸ਼ਾਨ ਸਿੰਘ ਗੰਡੀਵਿੰਡ ਨੂੰ ਮੁੱਖ ਸਲਾਹਕਾਰ ਪੰਜਾਬ ਅਤੇ ਮਾਝਾ ਜੋਨ ਇੰਚਾਰਜ ਨਿਯੁਕਤ ਕੀਤਾ ਗਿਆ।ਇਸ ਮੌਕੇ ਧਰਮਬੀਰ ਸਿੰਘ, ਸਰਬਜੀਤ ਸਿੰਘ, ਮੁਖਤਿਆਰ ਸਿੰਘ, ਪ੍ਰਸ਼ੋਤਮ ਸਿੰਘ ਬਲ੍ਹੇਰ ਵਾਈਸ ਪ੍ਰਧਾਨ, ਕਰਮ ਸਿੰਘ ਸੁਹਾਵਾ, ਪ੍ਰਧਾਨ ਪਲਵਿੰਦਰ ਸਿੰਘ, ਬਿੱਲਾ, ਮਨਜੀਤ ਸਿੰਘ ਸੀਟੂ, ਜਗੀਰ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ ਚਾਹਲ ਬਲਵਿੰਦਰ ਸਿੰਘ, ਬਿੰਟਾ ਪੇਂਟਰ ਅਤੇ ਪਲਵਿੰਦਰ ਸਿੰਘ ਭੂਸੇ ਆਦਿ ਹਾਜ਼ਿਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply