ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਭੋਂਅ ਪ੍ਰਾਪਤੀ ਬਿੱਲ ‘ਤੇ ਕਾਂਗਰਸ ਦੀ ਹੋਈ ਜਿੱਤ ਦਾ ਜਸ਼ਨ ਮਨਾਉਣ ਲਈ ਸ਼੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲੋਂ 20 ਸਤੰਬਰ ਨੂੰ ਰਾਮ ਲੀਲਾ ਮੈਦਾਨ ਨਵੀਂ ਦਿੱਲੀ ਵਿਖੇ ਇੱਕ ਮਹਾਂ ਕਿਸਾਨ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਹੋਵੇਗੀ। ਰੈਲੀ ਸਬੰਧੀ ਜਗਤਾਰ ਸਿੰਘ ਬੁਰਜ਼ ਦੇ ਗ੍ਰਿਹ ਵਿਖੇ ਕਾਂਗਰਸੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰਿੰਸੀਪਲ ਹਰਦੀਪ ਸਿੰਘ ਪੱਟੀ ਮੁੱਖ ਸਲਾਹਕਾਰ ਕਿਸਾਨ ਮਜ਼ਦੂਰ ਸੈੱਲ ਅਤੇ ਚੇਅਰਮੈਂਨ ਪੈਨਸ਼ਰਨਜ਼ ਸੈੱਲ ਪੰਜਾਬ, ਭੋਲਾ ਸਿੰਘ ਸ਼ਕਰੀ ਚੇਅਰਮੈਂਨ ਟਰਾਸਪੋਰਟ ਸੈੱਲ, ਜਗਤਾਰ ਸਿੰਘ ਬੁਰਜ ਚੇਅਰਮੈਂਨ ਦਿਹਾਤੀ ਵਿਕਾਸ ਸੈੱਲ ਨੇ ਫੈਸਲਾ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਰਗਸ ਦੀ ਅਵਗਾਈ ਹੇਠ ਕਾਂਗਰਸੀ ਵਰਕਰਾਂ ਦਾ ਵੱਡਾ ਕਾਫਿਲਾ 20 ਨੂੰ ਦਿਲੀ ਵਿਖੇ ਹੋ ਰਹੀ ਕਿਸਾਨ ਰੈਲੀ ਵਿੱਚ ਸ਼ਮੂਲੀਅਤ ਕਰੇਗਾ।
ਇਸ ਮੌਕੇ ‘ਤੇ ਹਰਪ੍ਰੀਤ ਸਿੰਘ ਬਰਵਾਲਾ ਬਲਾਕ ਪ੍ਰਧਾਨ ਪੱਟੀ ਦਿਹਾਤੀ, ਤਰਸੇਮ ਲਾਲ ਸੂਤਰ ਵਾਲੇ ਪ੍ਰਧਾਨ ਪੱਟੀ ਸ਼ਹਿਰੀ, ਜਸਵੰਤ ਸਿੰਘ ਪ੍ਰਧਾਨ ਬੀਸੀ ਸੈੱਲ ਸ਼ਹਿਰੀ, ਹਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ, ਸਰਬਰਿੰਦਰ ਸਿੰਘ ਨੀਰਫ ਸ਼ਕਰੀ, ਪਵਨ ਕੁਮਾਰ ਧਵਨ ਜਨਰਲ ਸਕੱਤਰ, ਸਤਿੰਦਰਜੀਤ ਸਿੰਘ ਰੰਮੀ ਮੀਤ ਪ੍ਰਧਾਨ ਹਲਕਾ ਪੱਟੀ, ਧਰਮਿੰਦਰ ਟੀਟੂ, ਬਖ਼ਸ਼ੀਸ ਸਿੰਘ, ਦੀਦਾਰ ਸਿੰਘ, ਇਕਬਾਲ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਵਾਲੀਆ, ਦੀਪਕ ਚੌਧਰੀ, ਸਰਵਨ ਸਿੰਘ, ਜੁਗਿੰਦਰ ਸਿੰਘ ਕਾਲਾ, ਬਲਕਾਰ ਸਿੰਘ ਦਰਗਾਪੁਰ, ਰਾਜ ਕੁਮਾਰ, ਦਰਸ਼ਨ ਸਿੰਘ, ਗੁਰਪਿੰਦਰ ਸਿੰਘ, ਡਾਂ ਜੁਗਿੰਦਰ ਸਿੰਘ, ਗੁਰਸਾਹਿਬ ਸਿੰਘ,,ਸਤਨਾਮ ਸਿੰਘ,ਰੇਸ਼ਮ ਸਿੰਘ ਆਦਿ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media