Thursday, April 16, 2026

ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ‘ਤੇ ਧਾਰਮਿਕ ਜਲਸਾ ਆਯੋਜਿਤ

PPN1709201509

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਰਹੂਮ ਚੌਧਰੀ ਨਾਸਿਰ ਅਲੀ ਅਬੂਬਕਰ ਕਾਲੋਨੀ ਮਿਲਖ ਰੋਡ ਦੀ ਮਿਹਨਤ ਸਦਕਾ ਸਥਾਪਿਤ ਹੋਏ ਧਾਰਮਿਕ ਮਰਕਜ਼ ਤਾਲੀਮ-ਉਲ-ਕੁਰਆਨ ਜੋ ਕਿ ਕਈ ਸਾਲਾਂ ਤੋਂ ਬੱਚਿਆਂ ਨੂੰ ਕੁਰਆਨ ਦੀ ਵਿੱਦਿਆ ਦਿੰਦਾ ਆ ਰਿਹਾ ਹੈ ਵੱਲੋਂ ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ਤੇ ਧਾਰਮਿਕ ਇਜ਼ਤਮਾ (ਜਲਸਾ) ਆਯੋਜਿਤ ਕੀਤਾ ਗਿਆ। ਸੱਭ ਤੋਂ ਪਹਿਲਾਂ ਮੁਫਤੀ ਗਿਆਸੂਦੀਨ ਸਾਹਿਬ ਨੇ ਆਏ ਮਹਿਮਾਨਾਂ ਨੂੰ ਜੀ-ਆਇਆਂ ਕਹਿੰਦਿਆਂ ਸੰਸਥਾਂ ਦੇ ਪ੍ਰੋਗਰਾਮ ਅਤੇ ਨੀਤੀਆਂ ਬਾਰੇ ਹਾਜ਼ਰੀਨ ਨੂੰ ਵਿਸਥਾਰ ਸਾਹਿਤ ਚਾਨਣਾਂ ਪਾਇਆ।ਸਮਾਗਮ ਦੇ ਪਹਿਲੇ ਦਿਨ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ ਨੇ ਆਪਣੇ ਸੰਬੋਧਨ ਦੌਰਾਨ ਕੁਰਆਨ ਦੀਆਂ ਆਇਤਾਂ ਦਾ ਵਿਸਥਾਰ ‘ਚ ਹਵਾਲਾ ਦਿੰਦੇ ਹੋਏ ਕਿਹਾ ਕਿ ਹਰੇਕ ਮਨੁੱਖ ਨੂੰ ਅੱਲਾ-ਤਾਲਾ ਵੱਲੋਂ ਦਰਸਾਏ ਹੋਏ ਹੱਕ-ਸੱਚ ਦੇ ਰਸਤੇ ‘ਤੇ ਚਲਦਿਆਂ ਆਪਣੇ ਜੀਵਨ ਨੂੰ ਧਰਮਿਕ ਅਸੂਲਾਂ ਮੁਤਾਬਕ ਜਿਉਂਦਿਆਂ ਧਾਰਮਿਕ ਬਣਾਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਆਖਰਤ ਵਿੱਚ ਇਸ ਦਾ ਬਿਹਤਰ ਬਦਲਾ ਮਿਲ ਸਕੇ।ਇਸ ਮੌਕੇ ਮੁਫਤੀ ਸਾਹਿਬ ਨੇ ਆਪਣੀ ਵਿਸਥਾਰਿਤ ਤਕਰੀਰ ਵਿਚ ਇਸਲਾਮ ਦੇ ਕਈ ਇਤਿਹਾਸਕ ਪੰਨਿਆਂ ਦਾ ਜ਼ਿਕਰ ਕਰਦਿਆਂ ਬੱਚਿਆਂ ਦੇ ਆਪਣੇ ਮਾਪਿਆਂ ਪ੍ਰਤੀ ਹਕੂਕ ਅਤੇ ਮਾਪਿਆਂ ਦੇ ਬੱਚਿਆਂ ਪ੍ਰਤੀ ਹਕੂਕ ਨੂੰ ਕੁਰਆਨ ਅਤੇ ਹਦੀਸ ਦੇ ਹਵਾਲੇ ਨਾਲ ਬਾਖੂਬੀ ਸਮਝਾਉਂਦਿਆਂ ਇਨਾਂ ਹਕੂਕਾਂ ਨੂੰ ਅਦਾ ਕਰਨ ਦੀ ਤੌਫੀਕ ਲਈ ਦੁਆ ਕਰਵਾਈ ਗਈ। ਇਸ ਦੀਨੀ ਇਜ਼ਤਮਾ ਦੇ ਦੂਸਰੇ ਦਿਨ ਹਜ਼ਰਤ ਮੌਲਾਨਾ ਮੁਫਤੀ ਫੁਜ਼ੈਲ ਉਰ ਰਹਿਮਾਨ ਹਿਲਾਲ ਉਸਮਾਨੀ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਹਜ਼ਰਤ ਮੁਹੰਮਦ (ਸਲ.) ਦੀ ਮੁਬਾਰਕ ਜ਼ਿੰਦਗੀ ਬਾਰੇ ਤਫਸ਼ੀਲ ‘ਚ ਬਿਆਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਅੱਲਾ ਦੇ ਰਸੂਲ (ਸਲ.) ਦੇ ਦੱਸੇ ਤਰੀਕੇ ਮੁਤਾਬਿਕ ਗੁਜ਼ਾਰਨੀ ਚਾਹੀਦੀ ਹੈ। ਇਸੇ ਵਿੱਚ ਦੀਨੀ ਤੇ ਦੁਨੀਆਵੀ ਕਾਮਯਾਬੀ ਹੈ। ਇਸ ਦੀਨੀ ਇਜ਼ਤਮਾ ਸਬੰਧੀ ਗਠਿਤ ਇੰਤਜ਼ਾਮੀਆ ਕਮੇਟੀ ਮਰਕਜ਼ ਤਾਲੀਮ ਉਲ ਕੁਰਆਨ ਦੇ ਪ੍ਰਧਾਨ ਜਨਾਬ ਮੁਹੰਮਦ ਅਲੀ ਨੇ ਅਖੀਰ ਵਿਚ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅੱਗੋਂ ਵੀ ਮਰਕਜ਼ ਵੱਲੋਂ ਅਜਿਹੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਸਮਾਗਮ ਕਰਵਾਉਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਚੌਧਰੀ ਮੁਹੰਮਦ ਨਿਸਾਰ, ਮੁਹੰਮਦ ਯਾਸੀਨ ਆਰਕੀਟੈਕਟ ਆਦਿ ਵੱਲੋਂ ਦਿਨ ਰਾਤ ਕੀਤੀ ਮਿਹਨਤ ਸਦਕਾ ਹੀ ਅੱਜ ਦਾ ਇਹ ਸਮਾਗਮ ਸਫਲਤਾ ਪੂਰਵਕ ਸੰਪਨ ਹੋਇਆ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply