Monday, April 13, 2026

ਪਿੰਡ ਸਕਿਆਂਵਾਲੀ ਦੇ 30 ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ

PPN1809201503
ਰਈਆ /ਖਿਲਚੀਆਂ (ਬਲਵਿੰਦਰ ਸੰਧੂ, ਖਾਲਸਾ) – ਪਿੰਡ ਸਕਿਆਂਵਾਲੀ ਵਿਖੇ ਅਹਿਮ ਮੀਟਿੰਗ ਦੌਰਾਨ 30 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਅਵਤਾਰ ਸਿੰਘ ਮੀਕੇ, ਗੁਪਤੇਸ਼ਵਰ ਬਾਵਾ ਅਤੇ ਬਲਜੀਤ ਭੱਟੀ, ਪੂਰਨ ਸਿੰਘ ਪ੍ਰਧਾਨ ਮਹਿਤਾ ਆਮ ਆਦਮੀ ਨੂੰ ਵਧਣ ਬਾਰੇ ਦੱਸਦਿਆਂ ਕਿਹਾ ਕਿ ਪਿੰਡਾਂ ਵਿੱਚ ਵੱਖ ਵੱਖ ਪਾਰਟੀ ਵਰਕਰਾਂ ਨੂੰ ਲੈ ਕੇ ਪੰਜਾਬ ਦੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ।ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਸ਼ਾਨ ਰਈਆ ਖੁਰਦ ਅਤੇ ਸ਼ਮਸ਼ੇਰ ਸਿੰਘ ਰਈਆ ਨੇ ਕਿਹਾ ਕਿ ਆਮ ਪਾਰਟੀ ਨਾਲ ਜੁੜ ਰਹੇ ਸੱਚੇ ਸੁੱਚੇ ਵਿਅਕਤੀ ਜੁੜ ਰਹੇ ਹਨ ਅਤੇ ਆਮ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ।ਸਾਬਕਾ ਸਰਪੰਚ ਪਿਆਰਾ ਸਿੰਘ ਨੇ ਕਿਹਾ ਕਿ ਆਮ ਪਾਰਟੀ ਦੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਸੁੱਚਾ ਸਿੰਘ ਨਾਲ ਚਟਾਨ ਵਾਂਗ ਖੜੇ ਹਨ ਅਤੇ ਹਰ ਪਿੰਡ ਵਿੱਚੋਂ ਹਰ ਮਹੀਨੇ ਪਰਿਵਾਰਾਂ ਨਾਲ ਜੁੜ ਕੇ ਆਮ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਮੀਆਵਿੰਡ, ਦਲਬੀਰ ਸਿੰਘ ਬਾਵਾ ਬਾਬਾ ਬਕਾਲਾ, ਗੁਰਦਿਆਲ ਸਿੰਘ, ਦਲੀਪ ਸਿੰਘ, ਸੰਤੋਖ ਸਿੰਘ, ਦਲਬੀਰ ਸਿੰਘ, ਜਗਦੇਵ ਸਿੰਘ, ਦਰਸ਼ਨ ਸਿੰਘ, ਲਵਪ੍ਰੀਤ ਸਿੰਘ, ਜਗੀਰ ਕੌਰ, ਚਰਨ ਕੌਰ ਆਦਿ ਹਾਜਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply