ਖਾਲੜਾ, 18 ਸਤੰਬਰ (ਲਖਵਿੰਦਰ ਸਿੰਘ ਗੌਲਣ, ਰਿੰਪਲ ਗੌਲਣ) – ਖਾਲੜਾ ਬਾਰਡਰ ਦੇ ਨਜ਼ਦੀਕ ਪਿੰਡ ਥੇਹ ਕਲਾਂ ਬੀ.ੳ.ਪੀ ਨੇੜੇ 138 ਬਟਾਲਿਅਨ ਦੇ ਜਵਾਨਾਂ ਵੱਲੋ 23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਹੈਰੋਇਨ ਦੀ ਕੋਮਾਂਤਰੀ ਮੰਡੀ ‘ਚ ਕੀਮਤ 1 ਅਰਬ 15 ਕਰੜ ਬਣਦੀ ਹੈ ।ਬੀ.ਐਸ.ਐਫ ਦੇ ਡਿਪਟੀ ਇੰਸਪੈਕਟਰ ਜਨਰਲ ਮੈਨੇਜਰ ਪੰਜਾਬ ਫਰੰਟੀਅਰ ਨੇ ਦੱਸਿਆ ਕਿ 1 ਵੱਜ ਕੇ 40 ਮਿੰਟ ਤੇ ਕਡਿਆਲੀ ਵਾਲੀ ਤਾਰ ਤੋ ਪਾਰ ਪਿਲਰ ਨੰ:-129ਫ਼1011 ਅਤੇ ਗੇਟ ਨੰ:-128ਫ਼2 ਦੇ ਕਰੀਬ ਹਿਲਜੁੱਲ ਦਿਖਾਈ ਦਿੱਤੀ ਅਤੇ ਜਦ ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਫਾਇਰਿੰਗ ਕਰਕੇ ਲਲਕਾਰਿਆ ਤਾਂ ਉਕਤ 2-3 ਵਿਅਕਤੀ ਪੈਕਟ ਸੁੱਟ ਕੇ ਦੌੜਨ ਵਿਚ ਕਾਮਯਾਬ ਹੋ ਗਏ । ਉਨਾਂ ਕਿਹਾ ਕਿ ਜਦ ਤੜਕੇ ਸਵੇਰੇ ਤਲਾਸ਼ੀ ਮੁਹਿੰਮ ਦੋਰਾਨ ਝੋਨੇ ਦੇ ਖੇਤ ਜੋ ਕਿ ਹਰਭਾਲ ਸਿੰਘ ਪੁੱਤਰ ਧਨਵੰਤ ਸਿੰਘ ਦੇ ਹਨ, ਵਿਚੋ 23 ਪੈਕਟ ਹੀਰੋਇਨ, ਇਕ ਨੋਕੀਆ ਫੋਨ ਅਤੇ ਪਾਕਿਸਤਾਨੀ ਸਿੰਮ ਬਰਾਮਦ ਹੋਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …