Sunday, June 14, 2026

ਬੱਸ ਨੇ ਸਾਈਕਲ ਸਵਾਰ ਕੁਚਲਿਆ, ਗੰਭੀਰ ਜ਼ਖਮੀ

PPN1809201506

ਪੱਟੀ, 18 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਕੁੱਲਾ ਚੌਂਕ ਵਿਚ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੇ ਇੱਕ ਸਾਈਕਲ ਨੂੰ ਸਾਇਡ ਮਾਰ ਦਿੱਤੀ, ਜਿਸ ਨਾਲ ਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਵੇਲੇ ਪੱਟੀ ਤੋਂ ਕੋਟ ਬੋਢਾ ਨੂੰ ਜਾ ਰਹੀ ਪੰਜਾਬ ਰੋਡਵੇਜ ਦੀ ਤੇਜ਼ ਰਫਤਾਰ ਬੱਸ ਨੰਬਰ ਪੀ.ਬੀ.46 ਜੀ 9588 ਨੇ ਖੇਮਕਰਨ ਰੋਡ ਤੋਂ ਸਾਈਕਲ ਤੇ ਸਵਾਰ ਹੋ ਕੇ ਆ ਰਹੇ ਮਦਨ ਕੁਮਾਰ ਵਾਸੀ ਪੱਟੀ ਨੂੰ ਸਾਇਡ ਮਾਰ ਦਿੱਤੀ, ਜਿਸ ਨਾਲ ਉਸ ਦੀ ਖੱਬੀ ਲੱਤ ਟੁੱਟ ਗਈ ਅਤੇ ਉਸ ਦਾ ਸਾਈਕਲ ਚਕਨਾ ਚੂਰ ਹੋ ਗਿਆ।ਘਟਨਾ ਤੋਂ ਬਾਅਦ ਬੱਸ ਦਾ ਡਰਾਇਵਰ ਬੱਸ ਛੱਡ ਕੇ ਫਰਾਰ ਹੋ ਗਿਆ।ਮੌਕੇ ‘ਤੇ ਪਹੁੰਚੇ ਥਾਣਾ ਮੁੱਖੀ ਮੈਡਮ ਰਾਜਵਿੰਦਰ ਕੌਰ ਬਾਜਵਾ ਨੇ ਜ਼ਖਮੀ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ।ਉਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅੰਜ਼ਾਮ ਦਿਤੀ ਜਾਵੇਗੀ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply