Sunday, June 14, 2026

ਉਪਕਾਰ ਸੰਧੂ ਦੀ ਅਗਵਾਈ ਵਿੱਚ ਨਿਗਮ ਅਧਿਕਾਰੀ ਕਰਨਗੇ 19 ਨੂੰ ਦੌਰਾ – ਕੰਵਰਬੀਰ ਸਿੰਘ

ਹਲਕਾ ਨਿਵਾਸੀਆਂ ਨੂੰ ਮਿਲੇਗਾ ਪੀਣ ਵਾਲਾ ਸਾਫ ਪਾਣੀ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ ਸੱਗੂ) – ਹਲਕਾ ਪੂਰਬੀ ਦੇ ਅਧੀਨ ਆਉਂਦੀਆਂ ਵਾਰਡ ਨੰ. 18 ਤੇ 28 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਸz. ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦਾ ਵਫ਼ਦ 19-9-15 ਨੂੰ ਵਾਰਡਾਂ ਦੀਆਂ ਸਮੂੰਹ ਪ੍ਰਭਾਵਿਤ ਗਲੀਆਂ ਦਾ ਦੌਰਾ ਕਰਕੇ ਸ. ਸੰਧੂ ਦੀ ਦੇਖ-ਰੇਖ ਵਿੱਚ ਹਲਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੇਗਾ ਅਤੇ ਉਪਰੰਤ ਅਗਲੇਰੀ ਕਾਰਵਾਈ ਨੂੰ ਅਮਲੀ ਜਾਮਾ ਪਹਿਣਾਏਗਾ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਅਕਾਲੀ ਜਥੇ ਦੇ ਸੀਨੀ: ਮੀਤ ਪ੍ਰਧਾਨ, ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਵਾਰਡ ਨੰ. 18 ਦੇ ਕੌਸਲਰ ਜਤਿੰਦਰਪਾਲ ਸਿੰਘ ਘੁੰਮਣ, ਵਾਰਡ ਨੰ. 28 ਦੇ ਕੌਸਲਰ ਕਾਮਰੇਡ ਰਾਜ ਕੁਮਾਰ, ਅਕਾਲੀ ਦਲ ਪੂਰਬੀ ਦੇ ਸਰਕਲ ਪ੍ਰਧਾਨ ਪ੍ਰਿੰ: ਕੁਲਦੀਪ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸz. ਉਪਕਾਰ ਸਿੰਘ ਸੰਧੂ ਹਲਕਾ ਪੂਰਬੀ ਦੀ ਦੇਖ ਰੇਖ ਲਈ ਵਿਸ਼ੇਸ਼ ਧਿਆਨ ਦੇ ਰਹੇ ਹਨ। ਉਨਾਂ ਕਿਹਾ ਲੰਮੇ ਸਮੇਂ ਤੋਂ ਲੋਕਾਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਅੱਜ ਅਕਾਲੀ ਦਲ ਦੀ ਟੀਮ ਇਕ ਪਲੇਟਫਾਰਮ ‘ਤੇ ਰੱਖ ਕੇ ਹੱਲ ਕਰਵਾਉਣ ਦੇ ਯਤਨਾਂ ਵਿੱਚ ਜੁੱਟੀ ਹੈ।ਇਸ ਮੌਕੇ ਸੁਰਜੀਤ ਸਿੰਘ ਰੰਧਾਵਾ, ਬਲਬੀਰ ਸਿੰਘ ਚੌਹਾਨ, ਲਖਬੀਰ ਸਿੰਘ ਸੋਢੀ, ਪਰਮਜੀਤ ਸਿੰਘ ਵਿਰਦੀ, ਤਰਸੇਮ ਸਿੰਘ ਰੰਧਾਵਾ ਵੀ ਨਾਲ ਹਾਜ਼ਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply