ਅੰਮ੍ਰਿਤਸਰ, 18 ਸਤੰਬਰ (ਗੁਰਚਰਨ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਡਾਕਖਾਨੇ ਧਾਰੀਵਾਲ ਦੇ ਪੋਸਟ ਮਾਸਟਰ ਹਰਦੀਪ ਸਿੰਘ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਪਵਨ ਕੁਮਾਰ ਪੁੱਤਰ ਅਯੁੱਧਿਆ ਪ੍ਰਕਾਸ਼ ਵਾਰਡ ਨੰ: 4 ਧਾਰੀਵਾਲ, ਜਿਲ੍ਹਾ ਗੁਰਦਾਸਪੁਰ ਜੋ ਆਥੋਰਾਈਜ਼ਡ ਛੋਟੀਆਂ ਬਚਤਾਂ ਵੇਚਣ ਸਬੰਧੀ ਡਾਕਖਾਨੇ ਦਾ ਏਜੰਟ ਹੈ।ਪੋਸਟ ਮਾਸਟਰ ਹਰਦੀਪ ਸਿੰਘ ਨੇ ਆਪਣੇ ਡਾਕਖਾਨੇ ਦੇ ਏਜੰਟ ਪਵਨ ਕੁਮਾਰ ਪਾਸੋ ਉਸਦੀ ਕਮੀਸ਼ਨ ਰਲੀਜ਼ ਕਰਨ ਬਦਲੇ 6000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ।ਪਵਨ ਕੁਮਾਰ ਏਜੰਟ ਕਮੀਸ਼ਨ ਹਾਸਲ ਕਰਨ ਬਦਲੇ ਰਿਸ਼ਵਤ ਨਹੀ ਦੇਣਾ ਚਾਹੁੰਦਾ ਸੀ ਅਤੇੇ ਪੋਸਟ ਮਾਸਟਰ ਨਾਲ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕਰਕੇ ਆ ਗਿਆ।ਪਵਨ ਕੁਮਾਰ ਨੇ ਰਿਸ਼ਵਤ ਦੀ ਮੰਗ ਸਬੰਧੀ ਸ਼ਿਕਾਇਤ ਸ੍ਰੀ ਬਲਬੀਰ ਸਿੰਘ, ਇੰਸਪੈਕਟਰ ਵਿਜੀਲੈਸ ਬਿਉਰੋ ਯੂਨਿਟ ਗੁਰਦਾਸਪੁਰ ਪਾਸ ਕੀਤੀ।ਸ੍ਰੀ ਬਲਬੀਰ ਸਿੰਘ ਇੰਸਪੈਕਟਰ ਵਿਜੀਲੈਸ ਬਿਉਰੋ, ਯੂਨਿਟ ਗੁਰਦਾਸਪੁਰ ਨੇ ਪਵਨ ਕੁਮਾਰ ਦੇ ਬਿਆਨ ਤੇ ਮੁੱਕਦਮਾ ਨੰ: 14 ਮਿਤੀ 18-9-2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਸ੍ਰੀ ਬਲਬੀਰ ਸਿੰਘ ਇੰਸਪੈਕਟਰ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਖੁਸ਼ਪਾਲ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਮੁੱਖ ਸਿ: ਰਵਿੰਦਰ ਕੁਮਾਰ, ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕਰ ਰੇਡ ਕੀਤਾ ਤਾਂ ਪੋਸਟ ਮਾਸਟਰ ਹਰਦੀਪ ਸਿੰਘ ਨੂੰ 6000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਕਸ਼ਮੀਰ ਸਿੰਘ ਐਸ. ਯੂ ਡਵੀਜ਼ਨ ਗੁਰਦਾਸਪੁਰ, ਸ੍ਰੀ ਗੁਰਮੀਤ ਸਿੰਘ ਜੇ.ਈ. ਯੂ ਡਵੀਜ਼ਨ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।ਸ੍ਰੀ ਪਰਮਬੀਰ ਸਿੰਘ ਪਰਮਾਰ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਣ ਲਈ ਸਹਿਯੋਗ ਮੰਗਿਆ ਹੈ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media