Friday, April 10, 2026

 ਉਸਾਰੀ ਅਧੀਨ ਰਾਮਗੜ੍ਹੀਆ ਦਰਵਾਜੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਗੋਲਡੀ

PPB1909201501

ਅੰਮ੍ਰਿਤਸਰ, 19 (ਜਗਦੀਪ ਸਿੰਘ ਸੱਗੂ) – ਰਾਮਗੜੀਆ ਸੰਸਥਾਵਾਂ ਵਲੋਂ ਚੌਕ ਚਾਟੀਵਿੰਡ ਵਿਖੇ ਰਾਮਗੜੀਆ ਬਰਾਦਰੀ ਦੇ ਗੋਰਵਮਈ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਲਈ ਜੋ ਰਾਮਗੜੀਆ ਗੇਟ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਉਸਾਰੀ ਅਧੀਨ ਰਾਮਗੜੀਆ ਗੇਟ ਦੇ ਹੋ ਰਹੇ ਕੰੰਮ ਦਾ ਜਾਇਜ਼ਾ ਲੈਣ ਚੌਕ ਚਾਟੀ ਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੀਨੀਅਰ ਅਕਾਲੀ ਆਗੂ ਸ੍ਰ: ਨਵਦੀਪ ਸਿੰਘ ਗੋਲਡੀ ਨੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਆਲ ਇੰਡੀਆ ਸ: ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ (ਰਜ਼ਿ:) ਵਲੋਂ ਇਮਾਰਤੀ ਕਾਰਕੁੰਨ ਕਮੇਟੀ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਇਸ ਗੇਟ ਨੂੰ ਨੇਪਰੇ ਚਾੜਣ ਦੀ ਜਿੰਮੇਵਾਰੀ ਹੁਣ ਉਨਾਂ ਦੀ ਹੈ ਅਤੇ ਉਹ ਛੇਤੀ ਹੀ ਇਸ “ਰਾਮਗੜੀਆ ਗੇਟ” ਦੇ ਬਾਕੀ ਰਹਿੰਦੇ ਕੰਮ ਲਈ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ: ਬਿਕਰਮ ਸਿੰਘ ਮਜੀਠੀਆ ਅਤੇ ਸ਼ਹਿਰੀ ਪ੍ਰਧਾਨ ਸ੍ਰ: ਉਪਕਾਰ ਸਿੰਘ ਸੰਧੂ ਦੇ ਧਿਆਨ ਵਿੱਚ ਲਿਆ ਕੇ ਇਸ ਗੇਟ ਦਾ ਨਿਰਮਾਣ ਪੂਰਾ ਕਰਵਾਉਣਗੇ।
ਇਸ ਸਮੇਂ ਸੰਸਥਾ ਦੇ ਪ੍ਰਧਾਨ ਸ੍ਰ: ਪਿਆਰਾ ਸਿੰਘ ਮਠਾੜੂ ਨੇ ਦੱਸਿਆ ਕਿ ਚਾਟੀਵਿੰਡ ਚੌਂਕ ਅਤੇ ਨਾਲ ਲੱਗਦੇ ਇਲਾਕੇ ਵਿੱਚ 1747 ਈਸਵੀ ਦੇ ਲਗਭਗ ਕਿਲਾ ਰਾਮਗੜ ਅਤੇ ਕਟੜਾ ਰਾਮਗੜੀਆ ਵਸਾਏ ਗਏ ਸਨ ਅਤੇ ਨਾਲ ਹੀ ਨਗਰ ਦੀ ਰੱਖਿਆ ਦੇ ਲਈ ਪੱਕੀ ਦੀਵਾਰ ਦੀ ਉਸਾਰੀ ਕਰਵਾ ਕੇ ਹੋਰ ਗੇਟਾਂ ਤੋਂ ਇਲਾਵਾ “ਗੁਰੂਵਾਲੀ ਦਰਵਾਜਾ” (ਅੱਜਕਲ ਗਿਲਵਾਲੀ ਗੇਟ) ਬਣਾਇਆ ਗਿਆ ਸੀ।ਉਨਾਂ ਕਿਹਾ ਕਿ ਰਾਮਗੜੀਆ ਵਿਰਾਸਤ ਨੂੰ ਸੰਭਾਲਣ ਲਈ ਸੰਸਥਾ ਦੇ ਸਰਪ੍ਰਸਤ ਰਹੇ ਬਰਾਦਰੀ ਦੇ ਉਘੇ ਆਗੂ ਸਵ: ਸ੍ਰ: ਉਂਕਾਰ ਸਿੰਘ ਸੰਧੂ ਨਾਲ ਮਿਲ ਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਬਰਾਦਰੀ ਦੀਆਂ ਮੋਹਤਬਰ ਸੰਸਥਾਵਾਂ ਅਤੇ ਵਿਅਕਤੀਆਂ ਤੋਂ ਲਗਭਗ 20 ਲੱਖ ਦੀ ਮਾਇਆ ਇਕੱਠੀ ਕਰ ਕੇ ਲਗਭਗ 9 ਸਾਲ ਤੋਂ ਇਸ ਦਰਵਾਜੇ ਦੀ ਮੁੜ ਉਸਾਰੀ ਦਾ ਕੰਮ ਚਲ ਰਿਹਾ ਹੈ ਅਤੇ ਇਸ ਨੂੰ ਮੁਕੰਮਲ ਕਰਨ ਲਈ ਲਗਭਗ 10 ਲੱਖ ਹੋਰ ਚਾਹੀਦਾ ਹੈ।ਸੰਸਥਾ ਦੇ ਅਹੁਦੇਦਾਰਾਂ ਵਲੋਂ ਨਵਦੀਪ ਸਿੰਘ ਗੋਲਡੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਆਲ ਇੰਡੀਆ ਸ: ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਗਿਆਨ ਸਿੰਘ ਬਮਰਾਹ, ਗੁਰਦੀਪ ਸਿੰਘ ਸੇਹਮੀ, ਰਾਜਿੰਦਰ ਸਿੰਘ ਭੁੱਲਰ, ਧਰਮਪਾਲ ਸਿੰਘ ਬਮਰਾਹ, ਖੁਸ਼ਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜਿਲ, ਇਮਾਰਤੀ ਕਾਰਕੁੰਨ ਕਮੇਟੀ ਜਗਜੀਤ ਸਿੰਘ ਪ੍ਰਧਾਨ ਤੇ ਅਮਰ ਸਿੰਘ ਜਨ: ਸੈਕਟਰੀ, ਸਕੱਤਰ ਭਗਵੰਤ ਸਿੰਘ, ਹਰਜਿੰਦਰ ਸਿੰਘ, ਸਤਿੰਦਰ ਸਿੰਘ ਬਿੱਟੂ ਵਿਰਦੀ, ਹਰਪਿੰਦਰ ਸਿੰਘ, ਪਰਮਜੀਤ ਸਿੰਘ ਕਲੇਰ, ਕੁਲਦੀਪ ਸਿੰਘ ਲਾਡੀ, ਉਂਕਾਰ ਸਿੰਘ, ਸੰਦੀਪ ਸਿੰਘ ਹੰਸਪਾਲ, ਬਲਦੇਵ ਸਿੰਘੂ ਆਦਿ ਸ਼ਖਸੀਅਤਾਂ ਮੌਜੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply