
ਭਿੱਖੀਵਿੰਡ / ਖਾਲੜਾ, 19 ਸਤੰਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ, ਲਖਵਿੰਦਰ ਗੌਲਣ, ਰਿੰਪਲ ਖਾਲੜਾ) – ਆਲ-ਇੰਡੀਆ ਐਟੀਕੁਰੱਅਪਸਨ ਮੋਰਚਾ ਦੇ ਸੂਬਾ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਤੇ ਸਕੱਤਰ ਪੰਜ਼ਾਬ ਗੁਰਪਾਲ ਸਿੰਘ ਹੈਪੀ ਸੋਹਲ ਸਾਬਕਾ ਚੇਅਰਮੈਨ ਖਡੂਰ ਸਾਹਿਬ ਨੇ ਕਿਹਾ ਕਿ ਕਾਂਗਰਸੀ ਆਗੂਆ ਵੱਲੋ ਨਸ਼ੇ ਸਬੰਧੀ ਦਿੱਤਾ ਗਿਆ ਬਿਆਨ ਹਾਸੋਹੀਣਾ ਤੇ ਮੰਦਭਾਗਾ ਹੈ।ਉਹਨਾ ਕਿਹਾ ਕੀ ਅੱਜ ਜਿਥੇ ਪੰਜ਼ਾਬ ਨਸ਼ੇ ਰੂਪੀ ਐਟਮ ਤੇ ਖਲੋਤਾ ਹੈ ਉਥੇ ਨੋਜਵਾਨ ਆਪਣੇ ਭਵਿੱਖ ਲਈ ਚਿਤੰਤ ਹਨ। ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾ ਨਸ਼ੇ ਦੇ ਦਂੈਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਕਈ ਅੋਰਤਾਂ ਦੇ ਸੁਹਾਗ ਇਸ ਨਸ਼ੇ ਨੇ ਖਾ ਲਏ ਹਨ, ਉਥੇ ਅੱਜ ਹਰੇਕ ਘਰ ਵਿਚ ਦੇਸ਼ੀ ਸ਼ਰਾਬ ਦੀਆਂ ਬੋਤਲਾਂ, ਭੁੱਕੀ ਤੇ ਅਫੀਮ ਦੇ ਠੇਕਿਆਂ ਨੂੰ ਹੱਲਾ ਸ਼ੇਰੀ ਦੇਣਾ ਸਿੱਖ ਕੌਮ ਅਤੇ ਪੰਜ਼ਾਬੀਆਂ ਨਾਲ ਧੌਖਾ ਹੈ। ਸੂਬਾ ਮੁੱਖ ਸਲਾਹਕਾਰ ਨੇ ਕਿਹਾ ਕੀ ਲੋਕ ਤਾਂ ਰੈਲੀ ਵਿੱਚ ਕਾਗਰਸੀ ਲੀਡਰਾ ਦੇ ਮੂਹੋਂ ਰੋਜ਼ਗਾਰ, ਖੇਤੀ-ਬਾੜੀ ਦੇ ਨਵੀਨੀਕਰਨ, ਇੰਡਸਟਰੀ, ਅੋਰਤਾਂ ਦੀ ਸੁਰੱਖਿਆ ਅਤੇ ਨਸ਼ੇ ਨੂੰ ਬੰਦ ਕਰਨ ਦੀਆਂ ਗੱਲਾਂ ਸੁਣਨ ਲਈ ਗਏ ਸਨ, ਪਰ ਉਥੇ ਸਟੇਜ਼ ਤੇ ਬੈਠੇ ਅੱਧਾ ਦਰਜਨ ਹਲਕਿਆਂ ਦੇ ਇੰਚਾਰਜ ਅਤੇ ਖੁੱਦ ਸਾਬਕਾ ਮੰਤਰੀ ਅਤੇ ਜ਼ਿਲਾ ਪ੍ਰਧਾਨ ਦੀਆਂ ਨਸ਼ਿਆਂ ਦੇ ਹੱਕ ਵਿੱਚ ਕੀਤੀਆਂ ਗੱਲਾ ਸੁਣ ਕੇ ਸਥਿਤੀ ਅਸਚਰਜ ਬਣ ਗਈ ਅਤੇ ਕਈ ਲੋਕ ਕੁਰਸੀਆਂ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਸਨ।ਉਹਨਾ ਅੱਗੇ ਕਿਹਾ ਕਿ ਕਾਗਰਸ ਅਤੇ ਅਕਾਲੀ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ, ਜੋ ਬਿਨਾ ਸੌਚੇ ਸਮਝੇ ਇੱਕ ਦੂਸਰੇ ਉਪਰ ਚਿੱਕੜ ਸੁੱਟ ਰਹੇ ਹਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media