Tuesday, July 21, 2026

ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਮੂਰਤੀ ਸਥਾਪਨਾ ਸਬੰਧੀ ਪੂਜਾ ਅਰਪਨਾ ਕੀਤੀ

PPB1909201506
ਪੱਟੀ, 19 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਸਥਾਨਕ ਮੰਦਿਰ ਮਾਤਾ ਵੈਸ਼ਣੋ ਦੇਵੀ ਵਿਖੇ ਅੱਜ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਜਾ ਰਹੀ ਹੈ।ਇਸ ਮੌਕੇ ਤੇ ਪੰਡਿਤ ਅਮਿਤ ਤਿਵਾਰੀ ਨੇ ਮੰਦਿਰ ਵਿਖੇ ਮੂਰਤੀਆਂ ਦੀ ਇਸ਼ਨਾਨ ਸੇਵਾ ਅਤੇ ਪੂਜਾ ਅਰਪਨਾ ਕੀਤੀ।ਪੂਜਾ ਅਰਚਨਾ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਬਲਰਾਜ ਕਿਸ਼ਨ ਬਧਵਾਰ, ਪ੍ਰੇਮ, ਪ੍ਰਿੰਸੀਪਲ ਜਸਬੀਰ ਕੌਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੂਰਤੀ ਸਥਾਪਨਾ ਮੌਕੇ ਸੰਗਤਾਂ ਹਾਜਰ ਹੋਣ।ਉਹਨਾਂ ਦੱਸਿਆ ਕਿ ਭਗਵਾਨ ਸ਼ਿਵ ਅਤੇ ਪਾਰਵਤੀ ਦੀਆਂ ਮੂਤਰੀਆਂ ਸਥਾਪਿਤ ਕਰਕੇ ਸਤਿਸੰਗ ਅਤੇ ਲ਼ੰਗਰ ਭੰਡਾਰਾ ਚਲਾਇਆ ਜਾਵੇਗਾ।ਇਸ ਮੌਕੇ ਤੇ ਮਾਸਟਰ ਮੰਗਤ, ਤਰਸੇਮ, ਦੀਪਕ, ਬੰਟੀਮ ਪਵਨ, ਹਰਭਜਨ ਸਿੰਘ, ਲਵਲੀ, ਡੱਬੂ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply