
ਪੱਟੀ, 19 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਣੇਸ਼ ਚੁਤਰਥੀ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਸੰਸਥਾ ਦੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਮੈਨੇਜਿੰਗ ਡਾਇਰੈਕਟਰ ਰਾਜ਼ੇਸ਼ ਭਾਰਦਵਾਜ, ਪ੍ਰਿੰਸੀਪਲ ਕਮ. ਐਗਜ਼ੀਕਿਊਟਿਵ ਮੈਨੇਜਿੰਗ ਡਾਇਰੈਕਟਰ ਮਰਿਦੁਲਾ ਭਾਰਦਵਾਜ, ਕ੍ਰਿਸ਼ਨਾ ਕੁਮਾਰੀ ਤੇ ਸਟਾਫ ਹਾਜ਼ਿਰ ਸਨ।ਇਸ ਮੌਕੇ ਸਕੂਲ ਦੇ ਮਰਿਦੁਲਾ ਭਾਰਦਵਾਜ ਨੇ ਜੋਤੀ ਪ੍ਰਕਾਸ਼ ਕਰਨ ਦੀ ਰਸਮ ਅਦਾ ਕੀਤੀ।ਉਨਾਂ ਨੇ ਬੱਚਿਆਂ ਨੂੰ ਗਣੇਸ਼ ਜੀ ਦੇ ਜਨਮ ਅਤੇ ਉਨਾਂ ਦੇ ਜੀਵਨ ਬਾਰੇ ਦੱਸਿਆ ਬੱਚਿਆਂ ਨੇ ਵੀ ਇਸ ਮੌਕੇ ਭਾਸ਼ਣ ਦਿੱਤੇ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮਰਿਦੁਲਾ ਭਾਰਦਵਾਜ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਵੀ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਨਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ।ਅਤੇ ਜਿੰਦਗੀ ਵਿੱਚ ਸਚਾਈ ਦੇ ਰਸਤੇ ਉਪਰ ਚੱਲਣਾ ਚਾਹੀਦਾ ਹੈ।ਉਨਾਂ ਕਿਹਾ ਕਿ ਆਪਣੇ ਤੋਂ ਵੱਡਿਆ ਦਾ ਸਤਿਕਾਰ ਕਰਨ ਨਾਲ ਪ੍ਰਮਾਤਮਾ ਖੁਸ਼ ਹੁੰਦੇ ਹਨ ਤੇ ਜਿੰਦਗੀ ਵਿੱਚ ਸਫਲਤਾ ਮਿਲਦੀ ਹੈ।ਇਸ ਮੌਕੇ ਹੋਰਨਾਂ ਤੋ ਇਲਾਵਾ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।
Punjab Post Daily Online Newspaper & Print Media