Saturday, April 11, 2026

ਪੂੁਰਬੀ ਹਲਕੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾਂ ਕੀਤਾ ਜਾਵੇਗਾ – ਸੰਧੂ

ਸੰਧੂ ਨੇ ਕੀਤਾ ਅਧਿਕਾਰੀਆਂ ਨਾਲ ਵਾਰਡ ਨੰ: 18 ਤੇ 28 ਦਾ ਤੂਫਾਨੀ ਦੌਰਾ

PPB1909201509

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ ਸੱਗੂ)- ਹਲਕਾ ਪੂੁਰਬੀ ਦੇ ਵਸਨੀਕਾਂ ਨੂੰ ਪੈਦਾ ਹੋ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕਰਨ ਲਈ ਅੱਜ ਪੇਡਾ ਦੇ ਚੇਅਰਮੈਨ ਅਤੇ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਵਾਰਡ ਨੰ: 18 ਅਤੇ 28 ਦੀਆਂ ਲਗਭਗ ਇਕ ਦਰਜ਼ਨ ਦੇ ਕਰੀਬ ਅਬਾਦੀਆਂ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨਾਂ ਨੇ ਮੁਸ਼ਕਲਾਂ ਪੱਕੇ ਹੱਲ ਲਈ ਨਾਲ ਆਏ ਨਗਰ ਨਿਗਮ ਦੇ ਐਸ.ਈ ਪ੍ਰਦੂਮਣ ਸਿੰਘ ਤੇ ਐਕਸੀਅਨ ਤਿਲਕ ਰਾਜ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਉਕਤ ਵਾਰਡਾਂ ਵਿਚ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦਿਆ ਕੰਮ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ।PPB1909201510
ਇਸ ਦੌਰੇ ਦੌਰਾਨ ਸੰਧੂ ਨੇ ਲੋਕਾਂ ਨਾਲ ਸੰਪਰਕ ਕਰਕੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਹਲਕੇ ਪੂਰਬੀ ਅਧੀਨ ਆਉਦੇ ਹਰੇਕ ਇਲਾਕੇ ਦੀਆ ਦਰਪੇਸ਼ ਮੁਸ਼ਕਲ ਦਾ ਜਲਦ ਨਿਪਟਾਰਾ ਕਰਵਾਉਣ ਲਈ ਤੱਤਪਰ ਹਨ ਤੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪੂਰਿਆਂ ਕੀਤਾ ਜਾਵੇਗਾ ਤੇ ਜੋ ਇਲਾਕੇ ਵਿਕਾਸ ਪੱਖੋਂ ਸੱਖਣੇ ਹਨ ਉਨ੍ਹਾਂ ਵਿਚ ਪਹਿਲ ਦੇ ਅਧਾਰ ਤੇ ਵਿਕਾਸ ਕੰਮ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਵਿਕਾਸ ਸਬੰਧੀ ਸਾਰੀਆਂ ਮੁਸ਼ਕਲਾਂ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਦੀਆਂ ਜਾ ਚੁੱਕੀਆਂ ਹੈ, ਇਸ ਲਈ ਹਲਕੇ ਦਾ ਕੋਈ ਵੀ ਕੰਮ ਅਧੂਰਾ ਨਹੀ ਰਹਿਣ ਦਿੱਤਾ ਜਾਵੇਗਾ ਅਤੇ ਜਲਦ ਹੀ ਲੋਕਾਂ ਨੂੰ ਉਹ ਸਾਰੀਆਂ ਲੋੜੀਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿੰਨ੍ਹਾਂ ਨੂੰ ਪਿਛਲੇ ਕਈ ਵਰ੍ਹਿਆ ਤੋਂ ਤਰਸਦੇ ਆ ਰਹੇ ਹਨ।ਇਸ ਮੌਕੇ ਸੰਧੂ ਨਾਲ ਕੌਸਲਰ ਕਾਮਰੇਡ ਰਾਜ ਕੁਮਾਰ, ਕੌਸਲਰ ਡਾ: ਜਤਿੰਦਰਪਾਲ ਸਿੰਘ ਘੁੰਮਣ, ਕੌਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਕੰਵਰਬੀਰ ਸਿੰਘ ਗਿੱਲ, ਮਨਮੋਹਨ ਸਿੰਘ ਬੰਟੀ ਵੇਰਕਾ, ਅੰਮ੍ਰਿਤਪਾਲ ਸਿੰਘ ਬਬਲੂ, ਕੁਲਦੀਪ ਸਿੰਘ ਰੰਮਾ, ਸੁਧੀਰ ਢੰਡ, ਪ੍ਰਿਸੀਪਲ ਕੁਲਦੀਪ ਸਿੰਘ, ਅਮਰਜੀਤ ਸਿੰਘ ਰੰਧਾਵਾ, ਕੁਲਦੀਪ ਸਿੰਘ ਚੌਹਾਨ, ਪਰਮਜੀਤ ਸਿੰਘ ਵਿਰਦੀ, ਹਰਿੰਦਰ ਸਿੰਘ ਗੋਲਡੀ, ਜਗਦੀਪ ਸਿੰਘ, ਦਵਿੰਦਰ ਸਿੰਘ ਸ਼ੇਰਾ ਆਦਿ ਸਮੇਤ ਨਿਗਮ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply