
ਅੰਮ੍ਰਿਤਸਰ, 20 ਸਤੰਬਰ (ਗੁਰਚਰਨ ਸਿੰਘ) – ਸਥਾਨਕ ਆਰਟ ਗੈਲਰੀ ਵਿਚ ਯੋਗਦਾ ਸਤਸੰਗ ਸੁਸਾਇਟੀ ਵਲੋਂ ਅਧਿਆਤਮਿਕ ਵਿਗਿਆਨ ਦੀ ਪ੍ਰਾਚੀਨ ਵਿਧੀ ਕਿਰਿਆ ਯੋਗ ਸੰਬੰਧੀ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮੇਅਰ ਬਖ਼ਸ਼ੀ ਰਾਮ ਅਰੋੜਾ, ਮਨੋਰੋਗ ਡਾਕਟਰ ਹਰਜੋਤ ਸਿੰਘ ਮੱਕੜ੍ਹ, ਕੌਂਸਲਰ ਰਮਾ ਮਹਾਜਨ ਅਤੇ ਡਾ. ਹਰਲੀਨ ਕੋਰ ਨੇ ਸ਼ਮਾਂ ਰੋਸਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਸਵਾਮੀ ਨਿਤਿਆਨੰਦ ਨੇ ਆਪਣੇ ਪ੍ਰਵਚਨਾਂ ਵਿੱਚ ਦਸਿਆ ਕਿ ਯੋਗਦਾ ਸਤਸੰਗ ਸੁਸਾਇਟੀ ਦੀ ਸਥਾਪਨਾ ਸ਼੍ਰੀ ਪਰਮਹੰਸ ਯੋਗਾਨੰਦ ਜੀ ਨੇ 1917 ਵਿਚ ਰਾਂਚੀ ਵਿੱਚ ਕੀਤੀ ਸੀ। ਵਿਸ਼ਵ ਭਰ ਵਿਚ ਸੰਸਥਾ ਦੇ 5 ਹਜ਼ਾਰ ਤੋਂ ਵੱਧ ਮੈਡੀਟੇਸ਼ਨ ਸੈਂਟਰ ਹਨ ।ਪੱਛਮੀ ਦੇਸ਼ਾਂ ਵਿਚ ਗੁਰੂ ਜੀ ਨੂੰ ਫਾਦਰ ਆਫ ਯੋਗ ਕਿਹਾ ਜਾਂਦਾ ਹੈ।ਉਨਾਂ੍ਹ ਕਿਹਾ ਕਿ ਸੁਸਾਇਟੀ ਰਾਹੀਂ ਯੋਗ ਦੀਆਂ ਵਿਗਿਆਨਿਕ ਵਿਧਿਆ ਰਾਹੀਂ ਆਪਣੀ ਚੇਤਨਾ ਨੁੰ ਉਪਰ ਉਠਾ ਕੇ ਭਗਵਾਨ ਦੀ ਚੇਤਨਾ ਦੇ ਨਾਲ ਜੁੜਨ ਦਾ ਸਿੱਧਾ ਅਨੁਭਵ ਕਰਾਉਂਦੀ ਹੈ।ਇਹ ਉਹ ਵਿਧੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਕ੍ਹਿਸ਼ਨ ਨੇ ਅਰਜੁਨ ਨੁੂੰ ਦਿਤੀ ਸੀ ਇਸੇ ਵਿਧੀ ਦੇ ਬਲ ਤੇ ਅਰਜੁਨ ਨੇ ਭਗਵਾਨ ਦੇ ਵਿਰਾਟ ਰੂਪ ਦੇ ਦਰਸ਼ਨ ਕੀਤੇ ਸਨ।ਉਨ੍ਹਾਂ ਕਿਹਾ ਕਿ ਕਿਰਿਆ ਯੋਗ ਦੀ ਇਕ ਕਿਰਿਆ 24 ਘੰਟੇ ਦੇ ਜਾਪ ਦਾ ਫਲ ਦਿੰਦੀ ਹੈ ਮਤਲਬ 24 ਘੰਟੇ ਈਸ਼ਵਰ ਦਾ ਨਾਮ ਜਪਣ ਤੋਂ ਬਾਅਦ ਜਿਹੜਾ ਲਾਭ ਪ੍ਰਾਪਤ ਹੁੰਦਾ ਹੈ ਉਸਨੂੰ ਇਕ ਮਿੰਟ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਮੇਸ਼ ਚੰਦਰ, ਸੈਕਟਰੀ ਵਿਵੇਕ ਮਹਾਜਨ, ਕੇਵਲ ਕ੍ਰਿਸ਼ਨ ਖੰਨਾ, ਜਤਿੰਦਰ ਗੁਪਤਾ, ਰੇਨੂੰ ਗੁਪਤਾ, ਰਾਜੇਸ਼ ਅਰੋੜਾ, ਨਲਿਨੀ ਖੌਂਸਲਾ, ਮੋਨਲ ਅਰੋੜਾ, ਰਾਜੇਸ਼ ਗੁਪਤਾ, ਨਰਿੰਦਰ ਅਰੋੜਾ, ਰਕੇਸ਼ ਬਹਿਲ, ਰਾਜੀਵ ਅਰੋੜਾ ਆਦਿ ਤੋ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media