ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਜਗਤ ਗੁਰੂ ਪਹਿਲੀ ਪਾਤਸ਼ਾਹੀ ਜੀ ਦੇ ਵਿਆਹ ਪੁਰਬ ਤੇ ਬਟਾਲਾ ਸ਼ਹਿਰ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਪਿੱਛਲੇ ਕੂਝ ਦਿਨਾ ਤੋ ਤਾਂਤਾ ਲੱਗਿਆ ਹੋਇਆ ਹੈ। ਲੱਖਾਂ ਹੀ ਸੰਗਤਾਂ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋ ਕਿ ਜੁੜੀਆਂ ਤੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ।ਸੁਲਤਾਨਲੋਧੀ ਤੋ ਬਰਾਤ ਦੇ ਰੂਪ ਵਿੱਚ ਪਹੁੰਚੀ ਪਾਲਕੀ ਸਾਹਿਬ ਵਾਸਤੇ ਦੇਰ ਰਾਤ ਸੰਗਤਾਂ ਨੂੰ ਇੰਤਜਾਰ ਕਰਨਾ ਪਿਆ।ਪਿਛਲੇ ਸਾਲਾਂ ਦੀ ਤਰਾਂ ਬਾਜਵਾ ਕੰਪਿਉਟਰਜ਼ ਅੱਡਾ ਉਮਰਪੁਰਾ ਵੱਲੋਂ ਸੰਗਤਾਂ ਨੂੰ ਧਾਰਮਿਕ ਤੇ ਸਿੱਖਾਂ ਵਿੱਚ ਧਾਰਮਿਕ ਪਰਪੱਕਤਾ ਨੂੰ ਪੇਸ਼ ਕਰਦੀਆਂ ਫਿਲਮਾਂ ਤੇ ਧਾਰਮਿਕ ਗੀਤ ਮਲਟੀ ਮੀਡੀਆ ਰਾਹੀਂ ਸੰਗਤਾਂ ਨੂੰ ਦਿਖਾਏ ਗਏ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media