Thursday, April 30, 2026

ਨੌਜਵਾਨ ਹੀ ਅਕਾਲੀ ਸਰਕਾਰ ਦੁਬਾਰਾ ਬਣਾਉਣਗੇ – ਇਜ਼ਹਾਰ ਆਲਮ

PPN2009201508ਸੰਦੌੜ, 20 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਨੌਜਵਾਨ ਸ੍ਰੌਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜੇ ਹਨ ਅਤੇ ਅਗਲੀ ਸਰਕਾਰ ਬਣਾਉਣ ਵਿਚ ਵੀ ਇਨ੍ਹਾਂ ਨੌਜਵਾਨਾਂ ਦਾ ਵੱਡਾ ਰੋਲ ਹੋਵੇਗਾ।ਇਹ ਵਿਚਾਰ ਸਾਬਕਾ ਡੀਜੀਪੀ ਮੁਹੰਮਦ ਇਜਹਾਰ ਆਲਮ ਨੇ ਪਿੰਡ ਕੁਠਾਲਾ ਵਿਖੇ ਵੈਦ ਨਿਹਾਲ ਸਿੰਘ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤੇ।ਇਸ ਦੌਰਾਨ ਪਿੰਡ ਕੁਠਾਲਾ ਦੀ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ ਕੀਤਾ ਗਿਆ।ਇਸ ਕਮੇਟੀ ਵਿਚ ਮਨਦੀਪ ਸਿੰਘ ਚਹਿਲ ਨੂੰ ਪ੍ਰਧਾਨ,ਨਿਰਮਲ ਸਿੰਘ ਧਾਲੀਵਾਲ ਅਤੇ ਤਾਰਾ ਸਿੰਘ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਨੌਜਵਾਨ ਇਕ ਪਲੇਟਫਾਰਮ ਤੇ ਇਕੱਠੇ ਹੋਕੇ ਪਿੰਡਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨ।ਇਸ ਮੌਕੇ ਸਾਬਕਾ ਚੇਅਰਮੈਨ ਗੁਰਮੇਲ ਸਿੰਘ ਕੁਠਾਲਾ,ਪੰਚ ਦਰਸਨ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਹਰਜਿੰਦਰ ਕੌਰ, ਜਥੇਦਾਰ ਨਾਹਰ ਸਿੰਘ, ਪ੍ਰਧਾਨ ਨਿਰੰਜਣ ਸਿੰਘ, ਰੋਸਨ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply