ਗੁਰਦਾਸਪੁਰ, 20 ਸਤੰਬਰ (ਮਲਕੀਤ ਸੁਹਲ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਮਾਸਿਕ ਇਕੱਤਰਤਾ ਦੀਵਾਨ ਸਿੰਘ ਮਹਿਰਮ ਕਮਿਊਨਿਟੀ ਹਾਲ ਨਵਾਂ ਸ਼ਾਲਾ ਵਿਖੇ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਸੁਹਲ ਦੀ ਪ੍ਰਧਾਨਗੀ ਹੇਠ ਹੋਈ। ਕੁੱਝ ਸਾਹਿਤਕ ਵਿਚਾਰਾਂ ਕੀਤੀਆਂ ਗਈਆਂ ਅਤੇ ਦੋ ਅਹੁਦੇਦਾਰਾਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ।ਜਿਸ ਵਿੱਚ ਆਰ.ਬੀ. ਸੋਹਲ ਨੂੰ ਮੀਤ ਸਕੱਤਰ ਅਤੇ ਗਿਆਨੀ ਨਰਿੰਜਣ ਸਿੰਘ ਪਾਰਸ ਨੂੰ ਖਜਾਨਚੀ ਵਜੋਂ ਨਿਯੁੱਕਤ ਕੀਤਾ ਗਿਆ। ਸਭਾ ਦੀਆਂ ਮੀਟਿੰਗਾਂ ਦੀ ਜਿੰਮੇਵਾਰੀ ਜਗਜੀਤ ਸਿੰਘ ਕੰਗ ਜੀ ਨੂੰ ਸੌਂਪੀ ਗਈ ਕਿ ਉਹ ਜਨਰਲ ਸਕੱਤਰ ਨੂੰ ਆਪਣਾ ਸਹਿਯੋਗ ਦਿੰਦੇ ਰਹਿਣਗੇ।ਮਿੰਨੀ ਕਹਾਣੀ ਦੇ ਲੇਖਕ ਲਖਵਿੰਦਰ ਸੈਣੀ ਨੂੰ ਸਭਾ ਵਿੱਚ ਆਉਣ ਤੇ ਖੁਸ਼ੀ ਪ੍ਰਗਟ ਕੀਤੀ ਗਈ ਅਤੇ ਬਾਅਦ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਸ੍ਰ: ਦਰਬਾਰਾ ਸਿੰਘ ਭੱਟੀ ਨੇ ਆਪਣੀ ਕਵਿਤਾ ‘ਰੁੱਖ ਹਨ ਸਾਡੇ ਸੱਚੇ ਮਿੱਤਰ’ ਅਤੇ ਗੁਰਬਚਨ ਸਿੰਘ ਬਾਜਵਾ ਨੇ ‘ਸ਼ਰਾਬੀਆ ਸ਼ਰਾਬ ਛੱਡ ਦੇ’ ਸੁਣਾਈ। ਬਲਵਿੰਦਰ ਸਿੰਘ ਬਿੰਦਰ ਨੇ ‘ਵਿਦੇਸ਼ੀ ਕਾਮੇ’ ਦੀ ਕਵਿਤਾ ਅਤੇ ਜਗਜੀਤ ਸਿੰਘ ਕੰਗਾ ਦਾ ਧਾਰਕਿ ਗੀਤ ‘ਚੰਨ ਮਾਤਾ ਗੁਜਰੀ ਦਿਆ’ ਬੜਾ ਪਿਆਰਾ ਲੱਗਾ। ਕਸ਼ਮੀਰ ਸਿੰਘ ਠੇਕੇਦਾਰ ਵੱਲੋਂ ‘ਪਾਗਲ ਕੁੱਤੇ’ ਵਿਅੰਗ ਤੇ ਆਰ.ਬੀ.ਸੋਹਲ ਦੀ ਗਜ਼ਲ ‘ਜਿਹੜੇ ਵੇਚਦੇ ਅਗਾਂ’ ਬਹੁਤ ਹੀ ਵਧੀਆ ਪਸੰਦ ਕੀਤੀ ਗਈ। ਬਾਬਾ ਬੀਰਾ ਜੀ ਨੇ ‘ਸਾਡੇ ਨੈਣਾ ਨਾਲ ਨੈਣ ਮਿਲਾ ਦੇ’ ਬਹੁਤ ਸੋਹਣੀ ਕਵਿਤਾ ਕਹੀ ਅਤੇ ਮਲਕੀਅਤ ਸੁਹਲ ਦੀ ਰਚਨਾ ‘ਕਰਦੇ ਰਹੇ ਨੇਤਾ ਚੰਨ ਤਾਰਿਆਂ ਦੀ ਗੱਲ’ ਸੁਣਾਈ। ਰੁਹੇਸ਼ ਚੰਦਰਭਾਨੀ ਦੀ ਕਵਿਤਾ ‘ਮੈਂ ਹਾਂ ਪਿੱਲੀ ਇੱਟ ਵੇ ਅੜਿਆ’ ਬੜੀ ਕਾਬਲੇਗੌਰ ਸੀ।ਅਖੀਰ ਵਿੱਚ ਲੇਖਕਾਂ, ਸਾਹਿਤ ਪ੍ਰੇਮੀਆਂ ਦਾ ਸਭਾ ਦੇ ਪ੍ਰਧਾਨ ਮਲਕੀਅਤ ਸੁਹਲ ਨੇ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media