Thursday, March 5, 2026

ਚਿੱਟੀ ਮੱਖੀ ਨਾਲ ਨਰਮੇਂ ਤੇ ਗੁਆਰੇ ਦਾ ਨੁਕਸਾਨ ਕਿਸਾਨਾਂ ਦੀ ਆਰਥਿਕ ਮੰਦਹਾਲੀ ਦਾ ਕਾਰਨ ਬਣੇਗਾ- ਖੇਤੀ ਟੈਕਨੋਕਰੇਟਸ

ਮਤੇਵਾਲ, 20 ਸਤੰਬਰ (ਪ.ਪ) – ਪੰਜਾਬ ਦੇ ਮਾਲਵਾ ਖੇਤਰ ਦੀ ਕਪਾਹ ਵਿਚ ਹੋਏ ਚਿੱਟੀ ਮੱਖੀ ਦੇ ਨਰਮੇਂ ਅਤੇ ਗੁਆਰੇ ਦੀਆਂ ਫਸਲਾਂ ਤੇ ਹੋਏ ਹਮਲੇ ਨੇ ਇਨ੍ਹਾਂ ਫਸਲਾਂ ਨੂੰ ਬੁਰੀ ਤਰਾਂ ਨਸ਼ਟ ਕਰ ਦਿੱਤਾ ਹੈ ਜਿਸ ਨਾਲ ਕਿਸਾਨਾ ਵਲੋਂ ਪੁੱਤਾਂ ਵਾਂਗ ਪਾਲੀ ਹੋਈਆਂ ਫਸਲਾਂ ਦੇ ਨੁਕਸਾਨ ਨਾਲ ਕਿਸਾਨਾ ਦੀ ਆਰਥਿਕ ਮੰਦਹਾਲੀ ਦਾ ਕਾਰਨ ਬਣੇਗਾ।ਇਸ ਸਬੰਧੀ ਖੇਤੀਬਾੜੀ ਵਿਭਾਗ ਪੰਜਾਬ ਦੇ ਖੇਤੀ ਟੈਕਨੋਕਰੇਟਸ ਦੀਆਂ ਜਥੇਬੰਦੀਆਂ, ਪਲਾਂਟ ਡਾਕਟਰ ਸਰਵਿਸ ਐਸੋ. ਪੰਜਾਬ ਦੇਪ੍ਰਧਾਨ ਡਾ: ਅਵਤਾਰ ਸਿੰਘ ਉਠੀ, ਡਾ: ਕੁਲਦੀਪ ਸਿੰਘ ਸੇਖੋਂ ਜਨਰਲ ਸਕੱਤਰ, ਡਾ: ਕੁਲਦੀਪ ਸਿੰਘ ਮੱਤੇਵਾਲ ਸੀਨ. ਮੀਤ. ਪ੍ਰਧਾਨ, ਡਾ: ਬਲਜਿੰਦਰ ਸਿੰਘ ਬਠਿੰਡਾ, ਮਤਿ ਪ੍ਰਧਾਨ, ਡਾ: ਗੁਰਵਿੰਦਰ ਸਿੰਘ ਸੰਧੂ ਵਿੱਤ ਸਕੱਤਰ, ਡਾ: ਗੁਰਮੀਤ ਸਿੰਘ ਰਾਏ, ਡਾ: ਕਿਰਪਾਲ ਸਿੰਘ ਢਿਲੋਂ ਤੇ ਡਾ: ਜਸਬੀਰ ਸਿੰਘ ਗੁਮਾਟੀ ਸਮੇਤ ਖੇਤੀਬਾੜੀ ਅਫਸਰ ਐਸੋ. ਦੇ ਪਧਾਨ ਡਾ: ਰਣਜੀਤ ਸਿੰਘ ਬੈਂਸ, ਡਾ: ਗੁਰਦਿਆਲ ਸਿੰਘ ਬੱਲ ਸੀਨ. ਮੀਤ. ਪ੍ਰਧਾਨ, ਡਾ: ਸੁਸੀਲ ਕੁਮਾਰ ਜਨਰਲ ਸਕੱਤਰ ਦੀ ਅਗਵਾਈ ਵਿਚ ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਰਮੇ ਅਤੇ ਗੁਆਰੇ ਵਾਲੇ ਇਲਾਕਿਆਂ ਵਿਚ ਨਰਮੇਂ ਤੇ ਗੁਆਰੇ ਤੇ ਹੋਏ ਚਿੱਟੀ ਮੱਖੀ ਦੇ ਹਮਲੇ ਨੂੰ ਸਰਕਾਰ ਨੂੰ ਕੁਦਰਤੀ ਆਫਤ ਐਲਾਨਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਇਸ ਹਮਲੇ ਨਾਲ ਕਿਸਾਨਾ ਦਾ ਬਹੁਤ ਭਾਰੀ ਆਰਥਿਕ ਨੁਕਾਸਾਨ ਹੋਵੇਗਾ ਜੋ ਕਿ ਕਿਸਾਨਾ ਲਈ ਸਹਿਣਯੋਗ ਨਹੀਂ ਹੋਵੇਗਾ।ਇਸ ਆਫਤ ਦੀ ਘੜੀ ਵਿਚ ਖੇਤੀਬਾੜੀ ਵਿਭਾਗ ਦੇ ਸਮੂਹ ਮਲਾਜ਼ਮ ਖਾਸ ਕਰਕੇ ਖੇਤੀ ਟੈਕਨੋਕਰੇਟਸ ਪੰਜਾਬ ਦੇ ਕਿਸਾਨਾ ਨਾਲ ਖੜੇ ਹਨ ਤੇ ਇਸ ਨੁਕਸਾਨ ਦੇ ਟਾਕਰੇ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਸਾਲ ਘੱਟ ਵਰਖਾ ਹੋਣ ਕਰਕੇ ਚਿੱਟੀ ਮੱਖੀ ਦੇ ਵਧਾਰੇ ਲਈ ਮੌਸਮ ਅਨੁਕੂਲ ਹੋਣਾ ਤੇ ਕੀੜੇ ਦੀ ਰੋਕਥਾਮ ਲਈ ਢੁਕਵੀਆਂ ਰਸਾਇਣਕ ਜਹਿਰਾਂ ਦਾ ਢੁਕਵੇਂ ਸਮੇਂ ਤੇ ਸਪਰੇਅ ਦਾ ਨਾ ਹੋਣਾ ਮੁੱਖ ਕਾਰਨ ਹਨ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਿਚ ਮੁਢਲ਼ੀ ਇਕਾਈ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ੯੩੪ ਅਸਾਮੀਆਂ ਵਿਚੋਂ ੬੦੦ ਦੇ ਕਰੀਬ ਖਾਲੀ ਹਨ ਤੇ ਨਰਮੇਂ ਵਾਲੇ ਇਲਾਕਿਆਂ ਵਿਚ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਅਸਾਮੀਆਂ ਕੁੱਲ਼ ਅਸਾਮੀਆਂ ਦੇ ਚੌਥੇ ਹਿੱਸੇ ਤੋਂ ਵੀ ਘੱਟ ਭਰੀਆਂ ਹਨ। ਖੇਤੀਬਾੜੀ ਵਿਭਾਗ ਤੇ ਪੰਜਾਬ ਯੂਨੀਵਰਸਿਟੀ ਦੇ ਮਾਹਰ ਇਸ ਕੁਦਰਤੀ ਆਫਤ ਖਿਲਾਫ ਸਿਰਤੋੜ ਯਤਨਾਂ ਨਾਲ ਲੜ ਰਹੇ ਕਿਸਾਨਾਂ ਦੇ ਮੋਢੇ ਨਾਲ ਮੌਢਾ ਲਾਈ ਖੜੇ ਹਨ।ਉਨ੍ਹਾਂ ਦੱਸਿਆ ਕਿ ਨਰਮੇਂ ਵਾਲੇ ਖੇਤਰ ਵਿਚ ਮਾਹਿਰਾਂ ਦੀ ਰਾਏ ਨਾਲ ਸਪਰੇਅ ਕਰਨ ਵਾਲੇ ਕਿਸਨਾ ਦੀਆਂ ਫਸਲ ਠੀਕ ਖੜੀ ਹੈ ਤੇ ਕਿਸੇ ਇਕ ਦੀ ਮਾੜੀ ਕਾਰਗੁਜਾਰੀ ਕਰਕੇ ਸਾਰੇ ਖੇਤੀ ਟੈਕਨੋਕਰੇਟਸ ਨੂੰ ਦੋਸ਼ੀ ਠਹਿਰਾਉਂਣਾ ਠੀਕ ਨਹੀਂ ਇਸ ਨਾਲ ਕਿਸਾਨਾ ਦੀ ਸੇਵਾ ਵਿਚ ਦਿਨ ਰਾਤ ਕੰਮ ਕਰਨ ਵਾਲੇ ਖੇਤੀ ਟੈਕਨੋਕਰੇਟਸ ਦਾ ਮਨੋਬਲ ਡਿਗੇਗਾ।ਖੇਤੀ ਟੈਕਨੋਕਰੇਟਸ ਦੇ ਆਗੂਆਂ ਵਲੋਂ ਸਰਕਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਇਸ ਆਫਤ ਦੀ ਘੜੀ ਵਿਚ ਉਹ ਕਿਸਾਨਾ ਦੀ ਬਾਂਹ ਫੜਨ ਤੇ ਕੇਂਦਰ ਪਾਸੋਂ ਇਸ ਆਫਤ ਨੂੰ ਕੁਦਰਤੀ ਆਫਤ ਦਾ ਐਲਾਨ ਕਰਵਾ ਕੇ ਕਿਸਨਾ ਨੂੰ ਬਣਦਾ ਮੁਆਵਜਾ ਦਿਵਾਉਣ।ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾ ਦੀ ਮੰਡੀਆਂ ਵਿਚ ਰੁੱਲ ਰਹੀ ਅਗੇਤੇ ਢੋਨੇ ਦੀ ਫਸਲ ਦਾ ਵਾਜਬ ਭਾਅ ਦੇਣ ਲਈ ਦਖਲ ਦੇਵੇ ਤੇ ਕਿਸਾਨਾ ਦੀ ਹੋ ਰਹੀ ਲੁੱਟ ਤੋਂ ਬਚਾਵੇ ਤੇ ਨਾਲ ਹੀ ਬਿਨਾ ਵਜ੍ਹਾ ਮੁਅਤਲ ਕੀਤੇ ਖੇਤੀਬਾੜੀ ਅਫਸਰਾਂ ਨੂੰ ਬਹਾਲ ਕੀਤਾ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply