
ਅੰਮ੍ਰਿਤਸਰ, 21 ਸਤੰਬਰ (ਗੁਰਚਰਨ ਸਿੰਘ) – ਪੰਜਾਬ ਦੇ ਮੁੱਖ ਸੰਸਦੀ ਸਿਹਤ ਸਕੱਤਰ ਡਾ: ਨਵਜੋਤ ਕੌਰ ਸਿੱਧੂ ਦੁਆਰਾ ਹਲਕਾ ਪੂੁਰਬੀ ਦੇ ਵਿਕਾਸ ਕੰਮਾਂ ਨੂੰ ਅਣਗੌਲਿਆ ਕੀਤੇ ਜਾਣ ਕਾਰਣ ਜਿਥੇ ਸਮੂਹ ਹਲਕੇ ਦੇ ਲੋਕਾਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ, ਉਥੇ ਉਨ੍ਹਾਂ ਦੀ ਇਸ ਨਾਕਾਮੀ ਕਾਰਣ ਹੀ ਹਲਕਾ ਪੂਰਬੀ ਦੇ ਹਿੱਸੇ ਆਇਆ ਇਕਲੌਤਾ ਪਿੰਡ ਮੂਧਲ ਜ਼ਾਇਕਾ ਪ੍ਰੋਜੈਕਟ ਤਹਿਤ ਪਾਏ ਜਾ ਰਹੇ ਸੀਵਰੇਜ ਤੋਂ ਸੱਖਣ ਰਹਿ ਗਿਆ, ਜੇਕਰ ਡਾ: ਸਿੱਧੂ ਮੂਧਲ ਦੀ ਉਕਤ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਪਹਿਲ ਕਦਮੀ ਜਾਂ ਉਦਮ ਕਰਦੀ ਤਾਂ ਵੇਰਕਾ ਤੋਂ ਕੇਵਲ ਡੇੜ ਕਿਲੋਮੀਟਰ ਦੇ ਫਾਸਲੇ ਵਾਲੇ ਇਸ ਪਿੰਡ ਨੂੰ ਵੀ ਸੀਵਰੇਜ਼ ਪ੍ਰਣਾਲੀ ਨਾਲ ਜੋੜਿਆ ਜਾ ਸਕਦਾ ਸੀ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਐਨਰਜ਼ੀ ਡਿਵੈਲਪਮੈਂਟ ਦੇ ਚੇਅਰਮੈਨ ਤੇ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਪਿੰਡ ਮੂਧਲ ਵਿਖੇ ਕੱਚੇ ਲਿੰਕ ਰਸਤੇ ਨੂੰ ਪੱਕਿਆਂ ਕਰਨ ਦਾ ਰਸਮੀ ਉਦਘਾਟਨ ਕਰਦਿਆ ਕੀਤਾ। ਸੰਧੂ ਨੇ ਆਖਿਆ ਕਿ ਪਿੰਡ ਮੂਧਲ ਦੀਆ ਮੁਸ਼ਕਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੋੰਘ ਬਾਦਲ ਦੇ ਧਿਆਨ ਵਿਚ ਲਿਆਦੀਆ ਜਾ ਚੁੱਕੀਆ ਹਨ ਤੇ ਬਹੁੁਤ ਜਲਦ ਹੀ ਪਿੰਡ ਵਿਚਲੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਠੋਸ ਪ੍ਰਬੰਧ ਕਰਕੇ ਲੋਕਾਂ ਦੀ ਇਸ ਦਰਪੇਸ਼ ਮੁਸ਼ਕਲ ਹੱਲ ਕਰਵਾਇਆ ਜਾਵੇਗਾ।ਸਰਪੰਚ ਜਥੇ: ਸੇਵਾ ਸਿੰਘ ਮੂਧਲ ਨੇ ਸ: ਉਪਕਾਰ ਸਿੰਘ ਸੰਧੂ ਦਾ ਪਿੰਡ ਵਾਸੀਆ ਵਲੋਂ ਜੀ ਆਇਆ ਨੂੰ ਆਖਦਿਆਂ ਧੰਨਵਾਦ ਕਰਦਿਆ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੰਮਾ, ਪ੍ਰਭਜੀਤ ਸਿੰਘ ਸਰਕਾਰੀਆ, ਮਨਮੋਹਨ ਸਿੰਘ ਬੰਟੀ ਵੇਰਕਾ, ਅੰਮ੍ਰਿਤਪਾਲ ਸਿੰਘ ਬਬੂ, ਪੰਚ ਸਤਨਾਮ ਸਿੰਘ, ਪੰਚ ਬਲਵਿੰਦਰ ਸਿੰਘ, ਅਰਜਿੰਦਰ ਸਿੰਘ, ਅਵਤਾਰ ਸਿੰਘ ਬਿੱਟੂ, ਪੰਚ ਸੁਖਵਿੰਦਰ ਸਿੰਘ, ਨੰਬਰਦਾਰ ਸੁਲੱਖਣ ਸਿੰਘ ਤੇ ਹਰਵੰਤ ਸਿੰਘ, ਮਨਜੀਤ ਸਿੰਘ ਵਪਾਰੀ, ਨਿਰਭੈਲ ਸਿੰਘ, ਤਰਸੇਮ ਸਿੰਘ ਆਦਿ ਮੋਹਤਬਰ ਹਾਜ਼ਰ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media