
ਭਿਖੀਵਿੰਡ, 21 ਸਤੰਬਰ ( ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਸਥਿਤ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਸੰਤੋਖ ਦਾਸ ਜੀ ਦੀ ਸਲਾਨਾ ਬਰਸੀ ਸ਼ਰਧਾ ਸਹਿਤ ਮਨਾਈ ਗਈ। ਇਸ ਮੌਕੇ ਅਯੋਜਿਤ ਕੀਤੇ ਗਏ ਨਿਰੋਲ ਗੁਰਮਤਿ ਸਮਾਗਮ ਵਿੱਚ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਅਸਥਾਨ ਦੀ ਸੇਵਾ ਸੰੰਭਾਲ ਰਹੇ ਬਾਬਾ ਮੌਜ ਦਾਸ ਜੀ ਨੇ ਦੀਵਾਨ ਦੀ ਸਮਾਪਤੀ ‘ਤੇ ਦੂਰੋ ਨੇੜਿਓਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਪਾਖੰਡੀਆਂ ਤੋਂ ਬਚ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਸਟੇਜ ਸੈਕਟਰੀ ਦੀ ਸੇਵਾ ਜਥੇਦਾਰ ਬੇਅੰਤ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਮਾੜੀ ਕੰਬੋੇਕੇ ਨੇ ਨਿਭਾਈ।ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਜੋੜੇ ਘਰ ਦੀ ਸੇਵਾ ਪਿੰਡ ਮਾੜੀ ਕੰਬੋਕੇ, ਵਾਂ ਤਾਰਾ ਸਿੰਘ ਅਤੇ ਪਿੰਡ ਰਾਜੋਕੇ ਦੀਆਂ ਸੰਗਤਾਂ ਵਲੋਂ ਨਿਭਾਈ ਗਈ, ਜਿੰਨਾਂ ਨੂੰ ਬਾਬਾ ਜੀ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਪੰਡ ਕੰਬੋਕੇ ਦੀਆਂ ਸੰਗਤਾਂ ਤੋਂ ਇਲਾਵਾ ਹੋਰਨਾਂ ਨੇੜਲੇ ਪਿੰਡਾਂ ਦੀ ਸੰਗਤ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਲਵਾਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media