
ਪਠਾਨਕੋਟ, 22 ਸਤੰਬਰ (ਪ.ਪ) – ਸ਼ਹੀਦ ਅਤੇ ਸਾਬਕਾ ਫੋਜੀ ਹੀ ਸਾਡੀ ਤਾਕਤ ਹਨ, ਅੱਜ ਅਸੀਂ ਜਿਸ ਆਜਾਦੀ ਨੂੰ ਮਾਣ ਰਹੇ ਹਾਂ। ਉਹ ਇਨ੍ਹਾ ਸਹੀਦਾਂ ਦੀ ਬਦੋਲਤ ਹੀ ਹੈ, ਜਿੰਨਾਂ ਨੇ ਦਸ਼ ਦੀ ਰੱਖਿਆ ਖਾਤਰ ਸਰਹੱਦਾਂ ‘ਤੇ ਅਪਣੀਆਂ ਜਾਨਾਂ ਵਾਰ ਦਿੱਤੀਆਂ।ਇਹ ਵਿਚਾਰ 21 ਸਬ-ਏਰੀਆ ਕਮਾਂਡਰ ਬ੍ਰਿਗੇਡਿਅਰ ਏ.ਡੀ.ਐਸ ਔਜਲਾ ਨੇ 1965 ਦੀ ਜੰਗ ਦੀ ਮਨਾਈ ਜਾ ਰਹੀ 50ਵੀਂ ਵਰੇਗੰਢ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਗਟਾਏ।
ਸਮਾਰੋਹ ਦਾ ਆਰੰਭ ਧਰੂਵਾ ਪਾਰਕ ਵਿਖੇ ਸਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕੀਤਾ ਗਿਆ। ਜਿਸ ਵਿੱਚ 21 ਸਬ ਏਰੀਆ ਕਮਾਂਡਰ ਬ੍ਰਿਗੇਡਿਅਰ ਏ.ਡੀ.ਐਸ ਔਜਲਾ, ਸਰਦਾਰ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ, ਸੈਨਾ ਦੇ ਉਚ ਅਧਿਕਾਰੀਆਂ ਅਤੇ ਸਾਬਕਾ ਫੋਜੀ ਅਫਸਰਾਂ ਨੇ ਸ਼ਹੀਦ ਗੁਰਬਚਨ ਸਿੰਘ ਸਲਾਰੀਆ ਦੇ ਯਾਦਗਾਰੀ ਸਥਾਨ ਤੇ ਅਮਰ ਜਵਾਨਾਂ ਦੀ ਯਾਦ ‘ਚ ਬਣਾਏ ਗਏ ਸ਼ਹੀਦੀ ਸਮਾਰਕ ਤੇ ਸਰਧਾਂਜਲੀ ਦਿੱਤੀ। ਜਿਨਾਂ ਵਿੱਚ ਬ੍ਰਿਗੇਡਿਅਰ (ਰਿਟਾਇਰਡ) ਕੇ. ਕੁਲਦੀਪ ਪ੍ਰਧਾਨ ਡਿਫੈਂਸ਼ ਅਫਸਰ ਐਸੋਸੀਏਸ਼ਨ, ਬ੍ਰਿਗੇਡਿਅਰ (ਰਿਟਾਇਰਡ) ਪ੍ਰਲ੍ਹਾਦ ਸਿੰਘ ਪ੍ਰਧਾਨ ਵੈਟਰਨ ਆਫਿਸ਼ਰ ਐਸੋਸੀਏਸ਼ਨ, ਸ਼ਹੀਦ ਲੈਫਟੀਨੈਂਟ ਤ੍ਰਿਵੈਨੀ ਸਿੰਘ (ਅਸੋਕ ਚੱਕਰਾ) ਦੇ ਪਿਤਾ ਕੈਪਟਨ (ਰਿਟਾਇਰਡ) ਜਨਮੇਜ ਸਿੰਘ, ਸ਼ਹੀਦ ਕੈਪਟਨ ਅਰੂਣ ਜਸਰੋਟਿਆ (ਅਸ਼ੋਕ ਚਕਰਾ) ਦੇ ਪਿਤਾ ਲੈਫਟੀਨੈਂਟ ਕਰਨਲ (ਰਿਟਾਇਰਡ) ਪ੍ਰਭਾਤ ਸਿੰਘ ਜਸਰੋਟਿਆ ਵੀ ਸਾਮਿਲ ਹੋਏ।ਜਿਕਰਯੋਗ ਹੈ ਕਿ ਸ਼ਹੀਦੀ ਸਮਾਰਕ ‘ਤੇ ਸਰਧਾਂਜਲੀ ਮੋਕੇ ਮੋਹਲੇਧਾਰ ਬਾਰਿਸ਼ ਵੀ ਜਵਾਨਾਂ ਅਤੇ ਅਧਿਕਾਰੀਆਂ ਦੇ ਹੋਂਸਲੇ ਨੂੰ ਡਗਮਗਾ ਨਾ ਸਕੀ ਅਤੇ ਸਾਰਾ ਹੀ ਪ੍ਰੋਗਰਾਮ ਬਾਰਿਸ਼ ਵਿੱਚ ਵੀ ਪਹਿਲਾਂ ਉਲੀਕੇ ਪ੍ਰੋਗਰਾਮ ਮੁਤਾਬਿਕ ਹੀ ਨੇਪੜੇ ਚਾੜਿਆ।
ਇਸ ਮੋਕੇ ਤੇ ਵਿਸ਼ੇਸ਼ ਰੁਪ ਵਿੱਚ ਹਾਜਰ ਹੋਏ ਸਰਦਾਰ ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਸ ਤਰਾਂ ਦੇ ਸਮਾਰੋਹ ਆਉਣ ਵਾਲੀ ਪੀੜੀ ਨੂੰ ਜਾਗਰੁਕ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ ਦੇ ਇਨ੍ਹਾਂ ਜਾਂਬਾਜ ਸੈਨਿਕਾਂ ਨੂੰ ਯਾਦ ਰੱਖਣਾ ਹੀ ਇਨ੍ਹਾਂ ਦੇ ਲਈ ਸੱਚੀ ਸਰਧਾਂਜਲੀ ਹੈ।
ਇਸ ਉਪਰੰਤ ਸੈਨਾਂ ਦੇ ਵਲੋਂ ਕਿਰਨ ਆਡੀਟੋਰਿਅਮ ਵਿਖੇ ਵੀਰ ਨਾਰੀਆਂ ਦਾ ਸਨਮਾਣ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਪੰਜਾਬ, ਹਿਮਾਚਲ ਅਤੇ ਜੰਮੂ ਕਸਮੀਰ ਦੇ ਸਹੀਦ ਦੀਆਂ ਵੀਰਾਂਗਨਾਂ ਸਾਮਿਲ ਹੋਈਆਂ, ਇਨ੍ਹਾਂ ਖੇਤਰਾਂ ਤੋ ਸਾਬਕਾ ਫੋਜੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ।ਸਮਾਗਮ ਵਿੱਚ 19 ਵੀਰ ਨਾਰੀਆਂ ਨੂੰ ਬ੍ਰਿਗੇਡ ਕਮਾਂਡਰ ਵਲੋਂ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਜਦ ਕਿ ਸ਼ਹੀਦ ਲੈਫਟੀਨੈਂਟ ਤ੍ਰਿਵੈਨੀ ਸਿੰਘ (ਅਸੋਕ ਚਕਰਾ) ਦੇ ਪਿਤਾ ਕੈਪਟਨ (ਰਿਟਾਇਰਡ) ਜਨਮੇਜ ਸਿੰਘ, ਸਹੀਦ ਕੈਪਟਨ ਅਰੂਣ ਜਸਰੋਟਿਆ (ਅਸੋਕ ਚਕਰਾ) ਦੇ ਪਿਤਾ ਲੈਫਟੀਨੈਂਟ ਕਰਨਲ (ਰਿਟਾਇਰਡ) ਪ੍ਰਭਾਤ ਸਿੰਘ ਜਸਰੋਟੀਆ, ਸ਼ਹੀਦ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦੇ ਪਿਤਾ ਲੈਫਟੀਨੈਂਟ ਕਰਨਲ (ਰਿਟਾਇਰਡ) ਸਾਗਰ ਸਿੰਘ ਸਲਾਰੀਆ, ਸੂਬੇਦਾਰ ਕਰਨ ਸਿੰਘ ਅਤੇ 1965 ਦੀ ਜੰਗ ਵਿੱਚ ਬਤੋਰ ਹਵਲਦਾਰ ਹਿੱਸਾ ਲੈਣ ਵਾਲੇ ਬਲਵੰਤ ਰਾਏ ਨੂੰ ਦੋਸਾਲੇ ਓੜਾ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਕਮਾਂਡਰ ਬ੍ਰਿਗੇਡਿਅਰ ਏ. ਡੀ. ਐਸ ਔਜਲਾ ਨੇ ਸਾਬਕਾ ਫੋਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸਕਲਾਂ ਮੋਕੇ ਤੇ ਹੱਲ ਕੀਤੀਆਂ।
Punjab Post Daily Online Newspaper & Print Media