ਰਿਲਾਇੰਸ ਲਾਈਫ਼ ਇੰਸ਼ੋਰੈਂਸ ਕੰਪਨੀ ਵਿੱਚ ਹੋਈ ਚੋਣ – ਪ੍ਰਿੰ: (ਡਾ.) ਮਹਿਲ ਸਿੰਘ

ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਬੀ. ਸੀ. ਏ., ਬੀ. ਐੱਸ. ਸੀ. (ਆਈ. ਟੀ.), ਬੀ. ਕਾਮ, ਬੀ. ਬੀ. ਏ. ਅਤੇ ਐੱਮ. ਕਾਮ ਕਾਲਜ ਦੇ 97 ਵਿਦਿਆਰਥੀਆਂ ਨੂੰ ਭਾਰਤ ਦੀ ਪ੍ਰਸਿੱਧ ਕੰਪਨੀ ਰਿਲਾਇੰਸ ਵਿੱਚ ਨੌਕਰੀ ਲਈ ਨਾਮਜਦ ਕਰ ਲਿਆ ਗਿਆ ਹੈ। ਇਹ ਨੌਕਰੀ ਵਿਦਿਆਰਥੀਆਂ ਨੂੰ ਰਿਲਾਇੰਸ ਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਲਏ ਗਏ ਇੰਟਰਵਿਊ ਵਿੱਚ ਉਚਿੱਤ ਸਥਾਨ ਪ੍ਰਾਪਤ ਕਰਨ ‘ਤੇ ਹਾਸਲ ਹੋਈ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹ ਪਲੇਸਮੈਂਟ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਦਾ ਨਤੀਜਾ ਹੈ। ਡਾ. ਮਹਿਲ ਸਿੰਘ ਨੇ ਸਿਖਲਾਈ ਤੇ ਪਲੇਸਮੈਂਟ ਡਾਇਰੈਕਟਰ ਪ੍ਰੋ. ਹਰਭਜਨ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਵਿੱਦਿਆ ਦੇ ਖ਼ੇਤਰ ਵਿੱਚ ਉੱਚ ਸਥਾਨ ਹਾਸਲ ਅਤੇ ਪੜ੍ਹਾਈ ਵਿੱਚ ਨਿਪੁੰਨ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮਲਟੀਨੈਸ਼ਨਲ ਕੰਪਨੀਆਂ ਪਲੇਸਮੈਂਟ ਵਾਸਤੇ ਕਾਲਜ ਆ ਰਹੀਆਂ ਹਨ। ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ. ਸੁਖਪੁਨੀਤ ਕੌਰ, ਪ੍ਰੋ. ਅਮਰਿੰਦਰ ਸਿੰਘ, ਪ੍ਰੋ. ਨਿਧੀ ਸਭਰਵਾਲ, ਪ੍ਰੋ. ਪੂਨਮਜੀਤ ਕੌਰ ਅਤੇ ਪ੍ਰੋ. ਪ੍ਰਭਸਿਮਰਨ ਸਿੰਘ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media