
ਮਾਲੇਰਕੋਟਲਾ 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਆਲ ਇੰਡੀਆ ਰੇਡੀਓ, ਪਟਿਆਲਾ ਦੀ ਟੀਮ ਵੱਲੋਂ ਸੰਵਾਦ ਪ੍ਰੋਗਰਾਮ ਦੇ ਤਹਿਤ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਸਟੇਨਏਬਲ ਡਿਵੈਲਪਮੈਂਟ ਅਤੇ ਰੋਡ ਸੇਫਟੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਬੜੇ ਹੀ ਚੰਗੇ ਅਤੇ ਸੁਲਝੇ ਹੋਏ ਵਿਚਾਰ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਕਿਵੇਂ ਸਮਾਜ ਨੂੰ ਚੰਗਾ ਬਣਾਇਆ ਜਾ ਸਕਦਾ ਹੈ ਅਤੇ ਰੋਡ ਸੇਫਟੀ ਪ੍ਰਤੀ ਸਾਡੀਆਂ ਕੀ ਕੀ ਜ਼ਿੰਮੇਵਾਰੀਆ ਹਨ? ਇਹ ਪ੍ਰੋਗਰਾਮ 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਆਲ ਇੰਡੀਆ ਰੇਡੀਓ ਪਟਿਆਲਾ (100.2 ਐਮ.ਐਚ.ਜੈੱਡ) ਤੇ ਨਸ਼ਰ ਕੀਤਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਨੇ ਇਨਫਰਾਸਟਰਕਚਰ ਬਾਰੇ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਡਾ.ਜਮੀਲ ਨੇ ਕਿਹਾ ਕਿ ਸਿੱਖਿਆ, ਸਿਹਤ, ਸੜਕਾਂ, ਸ਼ੁੱਧ ਵਾਤਾਵਰਣ ਆਦਿ ਦੇਸ਼ ਦੇ ਲੰਬੇ ਵਿਕਾਸ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਂਦੇ ਹਨ। ਰੋਡ ਸੇਫਟੀ ਬਾਰੇ ਕਿਹਾ ਕਿ ਘੱਟ ਸਪੀਡ, ਸੇਫਟੀ ਬੈਲਟ, ਹੈਲਮਟ, ਪੂਰੇ ਦਸਤਾਵੇਜਾਂ ਸਮੇਤ ਗੱਡੀ ਆਪਣੇ ਹੱਥ ਚਲਾਉਣੀ ਚਾਹੀਦੀ ਹੈ ਤਾਂ ਹੀ ਐਕਸੀਡੈਂਟਸ ਤੋਂ ਬਚਿਆ ਜਾ ਸਕਦਾ ਹੈ। ਪ੍ਰੋ. ਲਵਨਪ੍ਰੀਤ ਨੇ ਵੀ ਇਸ ਸਬੰਧ ਵਿੱਚ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਆਲ ਇੰਡੀਆ ਰੇਡੀਓ ਦੀ ਟੀਮ ਦੇ ਡਾਇਰੈਕਟਰ ਕਰਨਵੀਰ ਕਰਣ ਨੇ ਵਿਦਿਆਰਥੀਆਂ ਦੇ ਵਿਚਾਰ ਰਿਕਾਰਡ ਕੀਤੇ।ਉਹਨਾਂ ਦੇ ਨਾਲ ਰੇਡੀਓ ਅਨਾਊਂਸਰ ਪ੍ਰਿਤਪਾਲ ਸਿੰਘ ਮਾਹੋਰਾਣਾ ਵੀ ਪਹੁੰਚੇ। ਪ੍ਰੋ. ਅਨਿਲ ਭਾਰਤੀ ਨੇ ਰੋਡ ਸੇਫਟੀ ਬਾਰੇ ਆਪਣੇ ਵਿਚਾਰ ਦਿੱਤੇ। ਇਸ ਮੌਕੇ ਤੇ ਪ੍ਰੋ. ਤਨਵੀਰ ਅਲੀ ਖਾਂ ਅਤੇ ਪ੍ਰੋ.ਮੁਹੰਮਦ ਸ਼ਫੀਕ ਥਿੰਦ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media