ਮਾਲੇਰਕੋਟਲਾ 21 ਸਤੰਬਰ (ਹਰਮਿੰਦਰ ਸਿੰਘ ਭੱਟ) – ਈਦ-ਉਲ-ਅਜਹਾ (ਬੱਕਰਾ ਈਦ) ਦੇ ਤਿਉਹਾਰ ਕਾਰਨ ਸਥਾਨਕ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਰੋਣਕਾਂ ਲੱਗੀਆਂ ਹੋਈਆਂ ਹਨ, ਕੁਰਬਾਨੀ ਦਾ ਤਿਉਹਾਰ ਹੋਣ ਕਾਰਨ ਦੂਜੇ ਸੂਬਿਆਂ ਤੋਂ ਵਪਾਰੀ ਬੱਕਰੇ, ਬੱਕਰੀਆਂ ਤੇ ਭੇਡਾਂ ਵੇਚਣ ਲਈ ਆਏ ਹੋਏ ਹਨ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਤੇ ਮਦੱਰਸੇ ਅਤੇ ਬੈਤੁਲਮਾਲ ਦੇ ਪ੍ਰਬੰਧਕੀ ਮੈਂਬਰ ਕੁਰਬਾਨੀ ਕਰਨ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਖੱਲਾਂ ਦੇਣ ਦੀ ਅਪੀਲ ਕਰ ਰਹੇ ਹਨ। ਇਸੇ ਤਰ੍ਹਾਂ ਸਮਾਜ ਸੇਵੀ ਸੁਸਾਇਟੀ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਆਗੂਆਂ ਨੇ ਦਾਨੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰੀਬ ਅਤੇ ਹੋਣਹਾਰ ਵਿਦਿਆਰਥੀ, ਅਤੇ ਗਰੀਬ ਯਤੀਮ ਲੜਕੀਆਂ ਦੀਆਂ ਸ਼ਾਦੀਆਂ ਲਈ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਇਸ ਸਕੀਮ ਦੇ ਤਹਿਤ ਕੁਰਬਾਨੀ ਦੀਆਂ ਖੱਲਾਂ ਸੁਸਾਇਟੀ ਨੂੰ ਦੇਣ, ਸੁਸਾਇਟੀ ਹੁਣ ਤੱਕ ਸਮੂਹਿਕ ਸ਼ਾਦੀਆਂ ਦਾ ਆਯੋਜਨ ਕਰਕੇ ਲਗਭਗ 75 ਗਰੀਬ ਲੜਕੀਆਂ ਦੀ ਸ਼ਾਦੀ ਕਰ ਚੁੱਕੀ ਹੈ ਅਤੇ ਲਗਭਗ 250 ਗਰੀਬ ਲੜਕੀਆਂ ਦੇ ਵਿਆਹਾਂ ਵਿੱਚ ਯੋਗਦਾਨ ਪਾ ਚੁੱਕੀ ਹੈ ਅਤੇ 812 ਦੇ ਕਰੀਬ ਮਰੀਜ਼ਾਂ ਦੇ ਇਲਾਜ ਵਿੱਚ ਯੋਗਦਾਨ ਪਾ ਚੁੱਕੀ ਹੈ ਤੇ ਬਹੁਤ ਸਾਰੇ ਗਰੀਬ ਘਰਾਂ ਵਿੱਚ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਸੁਸਾਇਟੀ ਪਿਛਲੇ ਤਿੰਨ ਸਾਲਾਂ ਤੋਂ ਮਹਾਂ ਖੂਨਦਾਨ ਕੈਂਪ ਦਾ ਆਯੋਜਨ ਕਰਦੀ ਆ ਰਹੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …