Tuesday, October 13, 2026

ਜਥੇਦਾਰਾਂ ਵਲੋਂ ਸੋਧਾ ਸਾਧ ਨੂੰ ਮਾਫ ਕਰਨ ਦਾ ਐਲਾਨ ਅਤਿ ਨਿੰਦਨਯੋਗ – ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

PPN2509201510ਸੰਦੌੜ, 24 ਸਤੰਬਰ (ਹਰਮਿੰਦਰ ਸਿੰਘ ਭੱਟ) – ਸਿਰਸੇ ਵਾਲੇ ਨੂੰ ਦਸਵੇਂ ਗੁਰੂ ਕਲਗੀਧਰ ਦਸਮੇਸ਼ ਪਿਤਾ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਜਥੇਦਾਰਾਂ ਨੇ ਉਸ ਨੂੰ ਮਾਫ਼ ਕਰ ਦੇਣ ਦਾ ਐਲਾਨ ਕੀਤਾ ਹੈ। ਇਸ ਮਾਮਲੇ ‘ਚ ਤਖ਼ਤਾਂ ਦੇ ਜਥੇਦਾਰਾਂ ਦਾ ਪੰਥ ਵਿਰੋਧੀ ਵਤੀਰੇ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਹ ਹੁਕਮ ਅਸਲ ਵਿਚ ਬਾਦਲ ਪਰਿਵਾਰ, ਆਰ.ਐਸ.ਐਸ. ਅਤੇ ਭਾਰਤੀ ਏਜੰਸੀਆਂ ਨੇ ਖਾਲਸਾ ਪੰਥ ਦੀ ਹੇਠੀ ਕਰਨ ਲਈ ਕਰਵਾਇਆ ਹੈ। ਭਾਈ ਗੋਪਾਲਾ ਨੇ ਕਿਹਾ ਕਿ ਜਥੇਦਾਰਾਂ ਦੇ ਅੱਜ ਦੇ ਫੈਂਸਲੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ, ਸ਼ਾਨ ਅਤੇ ਸੰਕਲਪ ਨੂੰ ਕੋਈ ਫ਼ਰਕ ਨਹੀ ਪਿਆ, ਸਗੋਂ ਇਹਨਾਂ ਲੋਕਾਂ ਦਾ ਨੀਵਾਂਪਣ ਜਰੂਰ ਪ੍ਰਤੱਖ ਹੋ ਗਿਆ ਹੈ । ਸ੍ਰੀ ਅਕਾਲ ਤਖਤ ਸਾਹਿਬ ਬੁਲੰਦ ਸੀ ਤੇ ਬੁਲੰਦ ਰਹੇਗਾ।ਪਰ ਇਸ ਅਦੁੱਤੀ ਸੰਸਥਾ ਦੀ ਮੋਹਰ ਦੀ ਦੁਰਵਰਤੋਂ ਕਰਨ ਵਾਲਿਆਂ ਦਾ ਨਾਂ ਇਤਿਹਾਸ ਵਿਚ ਕਲੰਕਤ ਅੱਖਰਾਂ ਵਿਚ ਦਰਜ਼ ਹੋ ਜਾਵੇਗਾ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਅਜੇ ਇਹ ਕੇਸ ਹਾਈਕੋਰਟ ਵਿਚ ਚੱਲ ਰਿਹਾ ਹੈ। ਜੇ ਅਦਾਲਤ ਵਿਚੋਂ ਸਿਰਸੇ ਵਾਲੇ ਨੂੰ ਸਜ਼ਾ ਹੋ ਗਈ ਤਾਂ ਇੰਨਾਂ ਜਥੇਦਾਰਾਂ ਦੇ ਪੱਲੇ ਕੀ ਰਹਿ ਜਾਊ? ਇਸੇ ਤਰਾਂ ਇੱਕ ਹੋਰ ਅਖੌਤੀ ਸਾਧ ਧਨਵੰਤ ਸਿਘ ਨੂੰ ਜਥੇਦਰਾਂ ਨੇ ਮਾਫ਼ ਕੀਤਾ ਸੀ, ਪਰ ਅਦਾਲਤ ਨੇ ਉਸ ਨੂੰ ਸਜ਼ਾ ਦੇ ਦਿਤੀ ਸੀ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …

Leave a Reply