Thursday, October 15, 2026

ਸੌਦਾ ਸਾਧ ਨੂੰ ਆਮ ਮੁਆਫੀ ਦੇ ਕੇ ਜਥੇਦਾਰਾਂ ਨੇ ਮਹੰਤਾਂ ਵਾਲਾ ਰੋਲ ਨਿਭਾਇਆ- ਸਰਨਾ

ਨਵੀ ਦਿੱਲੀ, 25 ਸਤੰਬਰ (ਪ.ਪ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਤੋ ਸਿੱਖਾਂ ਦੇ ਕਾਤਲ ਤੇ ਵਿਭਚਾਰ ਸੌਦਾ ਸਾਧ ਨੂੰ ਗੁਰੂ ਸਾਹਿਬ ਦਾ ਸਵਾਂਗ ਰਚਾਉਣ ਤੋ ਆਮ ਮੁਆਫੀ ਦੇਣ ਦੀ ਕੀਤੀ ਗਈ ਕਾਰਵਾਈ ਦਾ ਕਰੜਾ ਨੋਟਿਸ ਲੈਦਿਆ ਤਖਤਾਂ ਦੇ ਜਥੇਦਾਰਾਂ ਦੀ ਬਾਦਲਾਂ ਦੇ ਚੋਣ ਇੰਚਾਰਜਾਂ ਨਾਲ ਤੁਲਨਾ ਕਰਦਿਆ ਕਿਹਾ ਕਿ ਜਿਸ ਤਰ੍ਹਾ ਗੁਰੂ ਸਾਹਿਬ ਨੇ ਮਹੰਤਾਂ ਨਾਲ ਵਿਹਾਰ ਕੀਤਾ ਸੀ, ਉਹੀ ਸਮਾਂ ਹੁਣ ਆ ਗਿਆ ਹੈ ਤੇ ਸਿੱਖ ਪੰਥ ਜਥੇਦਾਰਾਂ ਕੋਲੋ ਉਸੇ ਤਰ੍ਹਾ ਹੀ ਹਿਸਾਬ ਕਿਤਾਬ ਲਵੇਗਾ। ਉਹਨਾਂ ਨੇ ਕਿਹਾ ਕਿ ਸੌਦਾ ਸਾਧ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੇ ਪੱਤਰ ਵਿੱਚ ਕਿਸੇ ਵੀ ਲਾਈਨ ਵਿੱਚ ਖਿਮਾ ਜਾਚਨਾ ਦਾ ਸ਼ਬਦ ਨਹੀ ਵਰਤਿਆ ਅਤੇ ਫਿਰ ਸ਼੍ਰੀ ਅਕਾਲ ਤਖਤ ਤੋ ਅਜਿਹੇ ਵਿਅਕਤੀ ਨੂੰ ਮੁਆਫੀ ਦੇਣਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਪੂਰੀ ਤਰ੍ਹਾ ਸੁਚੇਤ ਹੈ ਤੇ ਜਥੇਦਾਰਾਂ ਨੂੰ ਪੰਥ ਦੇ ਗੁੱਸੇ ਦਾ ਸ਼ਿਕਾਰ ਕਿਸੇ ਵੇਲੇ ਵੀ ਹੋਣਾ ਪੈ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply