Tuesday, March 10, 2026

ਬਾਲਾ ਸਾਹਿਬ ਹਸਪਤਾਲ ਵਿੱਚ ਇਲਾਜ਼ ਲਈ ਪ੍ਰਬੰਧ ਕਰਨ ਦੀ ਮਰਵਾਹ ਨੇ ਜੀ.ਕੇ ਨੂੰ ਅਪੀਲ

PPN2509201522ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਬਾਲਾ ਸਾਹਿਬ ਵਿੱਖੇ ਕਰਵਾਇਆ ਗਿਆ।ਸਾਬਕਾ ਵਿਧਾਇਕ ਅਤੇ ਸਥਾਨਿਕ ਦਿੱਲੀ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਰਵਾਹ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਬਾਲਾ ਸਾਹਿਬ ਹਸਪਤਾਲ ਤੁਰੰਤ ਸ਼ੁਰੂ ਕਰਨ ਵਾਸਤੇ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਤੋਂ ਪ੍ਰਵਾਨਗੀ ਦਿਵਾਉਂਦੇ ਹੋਏ ਸੰਗਤ ਹਿੱਤਾਂ ਵਿੱਚ ਹਸਪਤਾਲ ਦੇ ਛੇਤੀ ਸ਼ੁਰੂ ਹੋਣ ਨੂੰ ਜ਼ਰੂਰੀ ਦਸਿਆ।ਬਾਲਾ ਸਾਹਿਬ ਹਸਪਤਾਲ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆ ਦਾ ਵੱਡਾ ਸੁਪਨਾ ਦਸਦੇ ਹੋਏ ਮਰਵਾਹ ਨੇ ਕਾਨੂੰਨੀ ਪੱਚੜੇ ਤੋਂ ਹਸਪਤਾਲ ਨੂੰ ਆਜ਼ਾਦੀ ਮਿਲਣ ਤੇ ਕਮੇਟੀ ਨੂੰ ਵਧਾਈ ਵੀ ਦਿਤੀ। ਕੌਮ ਦੀਆਂ ਆਸ਼ਾਂ ਅਤੇ ਉਮੀਦਾਂ ਦੇ ਪ੍ਰਤੀਕ ਵੱਜੋਂ ਹਸਪਤਾਲ ਵਿੱਚ ਲੋੜਵੰਦ ਲੋਕਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਵੀ ਮਰਵਾਹ ਨੇ ਜੀ.ਕੇ ਨੂੰ ਅਪੀਲ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਭਾਈ ਰਵਿੰਦਰ ਸਿੰਘ, ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਭਾਈ ਕੁਲਤਾਰ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਅਜੀਤ ਸਿੰਘ ਮਨਜੀਤ ਸਿੰਘ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਚਲਾਈ ਜਾ ਰਹੀ ਲੜੀ ਤਹਿਤ ਕਮੇਟੀ ਵੱਲੋਂ ਉਕਤ ਸਮਾਗਮ ਕਰਵਾਉਣ ਦੀ ਗਲ ਕਰਦੇ ਹੋਏ ਬਾਬਾ ਜੀ ਦੀ ਸ਼ਹੀਦੀ ਦੇ ਸੰਖੇਪ ਇਤਿਹਾਸ ਦਾ ਵੀ ਜਿਕਰ ਕੀਤਾ।ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਮਾਹਿਰਾਂ ਦੇ ਸੰਪਰਕ ਵਿੱਚ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਅਤੇ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੱਲੋਂ ਕੌਮੀ ਹਿੱਤਾਂ ਤੇ ਪਹਿਰੇਦਾਰੀ ਦਿੰਦੇ ਹੋਏ ਅਦਾਲਤਾਂ ਵਿੱਚ ਕੌਮ ਦਾ ਪੱਖ ਬੇਬਾਕੀ ਨਾਲ ਰਖਣ ਦੀ ਸਲਾਘਾਂ ਕਰਦੇ ਹੋਏ ਮਰਵਾਹ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਹਰਮੋਹਨ ਸਿੰਘ ਮਰਵਾਹ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply