Tuesday, March 10, 2026

ਦਿੱਲੀ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਦੋ ਦਿਨਾ ਵਿਸ਼ੇਸ਼ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਵਾਸਤੇ ਭਾਸ਼ਾ ਦਾ ਪ੍ਰਸਾਰ ਜ਼ਰੂਰੀ – ਜੀ.ਕੇ

Manjit GK Manjinder Sirsaਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਹੀ ਨੋਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਬੋਲੀ ਅਤੇ ਸਭਿਆਚਾਰ ਨਾਲ ਜੋੜਨ ਵਾਸਤੇ ਭਾਸ਼ਾ ਪ੍ਰਤੀ ਦਰਦ ਰਖਣ ਵਾਲੇ ਪੰਜਾਬੀਦਰਦੀਆਂ ਦਾ ਅਹਿਮ ਇਕੱਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ। 25 ਅਤੇ 26 ਸਤੰਬਰ 2015 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਖੇ ਦੋ ਦਿਨੀ ਚਲਣ ਵਾਲੇ ਇਸ ਸਮਾਗਮ ਵਿੱਚ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ, ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਸੁਖਵਿੰਦਰ ਸਿੰਘ ਸੰਘਾ, ਪੰਜਾਬੀ ਯੂਨੀਵਰਸਿਟੀ ਦੇ ਡਾ. ਜੋਗਾ ਸਿੰਘ, ਦਿਆਲ ਸਿੰਘ ਕਾੱਲੇਜ ਦੇ ਪ੍ਰੌਫੈਸਰ ਪ੍ਰਿਥਵੀ ਰਾਜ ਥਾਪਰ ਆਦਿਕ ਮੁੱਖ ਬੁਲਾਰਿਆਂ ਦੇ ਤੌਰ ਤੇ ਆਪਣੇ ਮੰਨ ਦੇ ਵਿਚਾਰਾਂ ਨੂੰ ਪੰਜਾਬੀ ਪ੍ਰੇਮੀਆਂ ਦੇ ਸਨਮੁੱਖ ਰੱਖਣਗੇ।
ਦਿੱਲੀ ਕਮੇਟੀ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੇ ਪਹਿਲੇ ਦਿਨ ਦਿੱਲੀ ਦੇ ਟੀ.ਜੀ.ਟੀ. ਅਤੇ ਪੀ.ਜੀ.ਟੀ. ਪੰਜਾਬੀ ਅਧਿਆਪਕਾ ਦੀ ਕਾਰਜਸ਼ਾਲਾ ਲਗਾਈ ਜਾ ਰਹੀ ਹੈ ਜਿਸ ਵਿਚ ਬੁਲਾਰਿਆ ਵੱਲੋਂ ਅਧਿਆਪਕਾ ਨੂੰ ਸਮਾਜ ਵਿੱਚ ਖਤਮ ਹੋ ਰਹੀਆਂ ਕਦਰਾਂ- ਕੀਮਤਾਂ ਨੂੰ ਮੁੜ੍ਹ ਸਥਾਪਿਤ ਕਰਦੇ ਹੋਏ ਪੰਜਾਬੀ ਭਾਸ਼ਾ ਨਾਲ ਮੋਹ ਸਥਾਪਿਤ ਕਰਨ ਵਾਸਤੇ ਨੁੱਕਤਿਆਂ ਦੀ ਸਾਂਝ ਕੀਤੀ ਜਾਵੇਗੀ। ਸਮਾਗਮ ਦੇ ਦੂਜੇ ਦਿਨ ਹੋਣ ਵਾਲੀ ਕਾਨਫਰੰਸ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਦਿੱਲੀ ਵਿੱਖੇ ਕੰਮ ਕਰ ਰਹੀਆਂ ਸੰਸਥਾਵਾਂ, ਲੇਖਕ, ਵਿਦਿਵਾਨ, ਬੁੱਧੀਜੀਵੀ ਅਤੇ ਪੰਜਾਬੀ ਪ੍ਰੇਮੀ ਸ਼ਾਮਿਲ ਹੋਣਗੇ। ਇਸ ਦੌਰਾਨ ਪੰਜਾਬੀ ਵਿਸ਼ੇ ਵਿੱਚ ਸਿਵਿਲ ਪ੍ਰੀਖਿਆ ਪਾਸ ਕਰਕੇ ਅਫਸਰ ਬਣੇ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਕਿਸ ਪ੍ਰਕਾਰ ਕੈਰੀਅਰ ਬਣਾਉਣ ਵਾਸਤੇ ਵਰਤਿਆ ਜਾ ਸਕਦਾ ਹੈ ਇਸ ਤੇ ਵੀ ਬੁਲਾਰਿਆਂ ਵੱਲੋਂ ਰੋਸ਼ਨੀ ਪਾਈ ਜਾਵੇਗੀ। ਕਮੇਟੀ ਦੇ ਇਸ ਉਪਰਾਲੇ ਪਿਛੇ ਦੇ ਮਕਸਦ ਦਾ ਜਿਕਰ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣ ਵਾਸਤੇ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਨੂੰ ਜ਼ਰੂਰੀ ਕਦਮ ਦਸਿਆ। ਜੀ.ਕੇ. ਨੇ ਪੰਜਾਬੀ ਭਾਸ਼ਾ ਨੂੰ ਪੜ੍ਹਨ, ਪੜਾਉਣ ਅਤੇ ਇਸ ਨੂੰ ਕਿੱਤਾ ਬਣਾਉਣ ਵਾਲੇ ਪੰਜਾਬੀ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਖੁੱਲਾ ਸੱਦਾ ਵੀ ਦਿੱਤਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦੀ ਇਸ ਨਿਵੇਕਲੀ ਪਹਿਲ ਸੱਦਕਾ ਸਮਾਜ ਦੇ ਹਰ ਵਰਗ ਦੇ ਪੰਜਾਬੀ ਭਾਸ਼ਾ ਨਾਲ ਜੁੜਨ ਦਾ ਸੁਖਾਵਾਂ ਮਾਹੌਲ ਤਿਆਰ ਹੋਣ ਦਾ ਵੀ ਦਾਅਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply