ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਚੱਕ ਸੇਖੂਪੁਰ ਕਲਾਂ ਸਕੂਲ਼ ਦੇ ਵਿਦਿਆਰਥੀਆ ਨੇ ਬਲਾਕ ਪੱਧਰੀ ਪੇਡੂ ਖੇਡਾਂ ਵਿਚ ਸਕੂਲ਼ ਅਤੇ ਆਪਣੇ ਮਾਪਿਆ ਦਾ ਨਾਮ ਰੌਸਨ ਕਰਦਿਆ ਜਿਲ੍ਹਾਂ ਪੱਧਰੀ ਮੁਕਾਬਲਿਆ ਲਈ ਚੁਣੇ ਗਏ।ਇਸ ਸੰਬਧੀ ਜਾਣਕਾਰੀ ਦਿੰਦਿਆ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਕੰਗਣਵਾਲ ਨੇ ਦੱਸਿਆ ਕਿ ਬੀਤੇ ਦਿਨੀ ਮਾਲੇਰਕੋਟਲਾ-2 ਬਲਾਕ ਦੀਆ ਹੋਈਆ ਪੇਡੂ ਖੇਡਾਂ ਵਿਚ ਸਕੂਲ਼ ਦੇ ਵਿਦਿਆਰਥੀਆ ਦੀ ਟੀਮ ਨੇ ਕਬੱਡੀ ਵਿਚੋ ਬਲਾਕ ਵਿਚੋ ਪਹਿਲਾ ਸਥਾਨ ਅਤੇ ਫੁਟਬਾਲ ਵਿਚੋ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆ ਦਾ ਸਕੂਲ਼ ਪਹੁੰਚਣ ਤੇ ਸੁਆਗਤ ਕੀਤਾ ਅਤੇ ਵਿਦਿਆਰਥੀਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ, ਅਮਨਪ੍ਰੀਤ ਕੌਰ, ਸਿਕੰਦਰ ਸਿੰਘ,ਰੀਤੂ ਜੈਨ, ਅਮਨਜੀਤ ਸਿੰਘ, ਨਿਰਮਲ ਸਿੰਘ, ਰੇਖਾ ਰਾਣੀ, ਆਇਸਾ ਪ੍ਰਵੀਨ, ਰਵਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਸਿੰਘ, ਕਮਲਪ੍ਰੀਤ ਕੌਰ, ਕਿਰਨਾ ਦੇਵੀ ਅਤੇ ਕਿਰਨਦੀਪ ਕੌਰ ਆਦਿ ਹਾਜਰ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media