Wednesday, March 11, 2026

ਸ੍ਰੀ ਗੁਰੂ ਹਰਕਿਸ਼ਨ ਸਕੂਲ ਪੱਟੀ ਦੇ ਲੜਕੇ ਤੇ ਸਰਕਾਰੀ ਕੰਨਿਆਂ ਸਕੂਲ ਕੈਰੋਂ ਦੀਆਂ ਲੜਕੀਆਂ ਚੈਪੀਅਨ

PPN2609201523ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਖੇਡ ਵਿਭਾਗ ਪੰਜਾਬ ਵੱਲੋਂ ਰਾਜੀਵ ਗਾਂਧੀ ਖੇਡ ਅਭਿਆਨ ਤਹਿਤ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ (ਅੰਡਰ 16 ਲੜਕੇ-ਲੜਕੀਆਂ) ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਉਦਘਾਟਨੀ ਸਮਾਗਮ ਦੌਰਾਨ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਪਤੀ ਸਮਾਗਮ ਦੌਰਾਨ ਕੁਲਦੀਪ ਸਿੰਘ ਪਨਗੋਟਾ ਸਾਬਕਾ ਡਾਇਰੈਕਟਰ ਪਨਸਪ ਪੰਜਾਬ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਸੁਖਬੀਰ ਕੌਰ ਜ਼ਿਲ੍ਹਾ ਖੇਡ ਅਫਸਰ, ਮੈਡਮ ਪ੍ਰਵੀਨ ਕੌਰ, ਵਿਰਸਾ ਸਿੰਘ ਪਨੂੰ, ਪ੍ਰਿੰਸੀਪਲ ਅਮਰਜੀਤ ਸਿੰਘ, ਐਸ.ਬੀ.ਆਈ. ਦੇ ਮੈਨੇਜਰ ਅਰੁਣ ਕੁਮਾਰ ਆਰੀਆ, ਅਮਰੀਕ ਸਿੰਘ ਭੁੱਲਰ, ਸਰਪੰਚ ਠਾਣਾ ਸਿੰਘ ਜੱਲੋਕੇ, ਵੈਟਰਨ ਅਥਲੀਟ ਹਰਦਿਆਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਨ੍ਹਾਂ ਖੇਡਾਂ ਦੌਰਾਨ ਅਥਲੈਟਿਕਸ ਵਿੱਚ ਆਲ ਓਵਰ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਕੈਰੋਂ ਦੀਆਂ ਲੜਕੀਆਂ ਚੈਂਪੀਅਨ ਰਹੀਆਂ ਅਤੇ ਲੜਕਿਆਂ ਦੇ ਵਰਗ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੱਟੀ ਚੈਂਪੀਅਨ ਰਿਹਾ। ਕਬੱਡੀ ਵਿੱਚ ਸ਼ਹੀਦ ਪਿੰਡ ਦੇ ਲੜਕੇ ਪਹਿਲੇ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਅਤੇ ਭੱਗੂਪੁਰ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਵਾਲੀਬਾਲ ਵਿੱਚ ਘਰਿਆਲਾ ਪਹਿਲੇ, ਭੱਗੂਪੁਰ ਦੂਜੇ ਅਤੇ ਦੁੱਬਲੀ ਦੀ ਟੀਮ ਤੀਜੇ ਸਥਾਨ ‘ਤੇ ਰਹੀ, ਫੁੱਟਬਾਲ ਲੜਕੇ ਵਿੱਚ ਸਰਾਲੀ ਮੰਡ ਪਹਿਲੇ, ਸਭਰਾ ਦੂਜੇ ਅਤੇ ਘਰਿਆਲਾ ਦੀ ਟੀਮ ਤੀਜੇ ਸਥਾਨ ‘ਤੇ ਰਹੀ, ਹੈਂਡਬਾਲ ਲੜਕੇ ਵਿੱਚ ਕੈਰੋਂ ਪਹਿਲੇ, ਭੱਗੂਪੁਰ ਦੂਜੇ ਅਤੇ ਬਾਹਮਣੀਵਾਲਾ ਦੀ ਟੀਮ ਤੀਜੇ ਸਥਾਨ ‘ਤੇ ਰਹੀ, ਵਾਲੀਬਾਲ ਲੜਕੀਆਂ ਵਿੱਚ ਠੱਕਰਪੁਰਾ ਪਹਿਲੇ, ਭੱਗੂਪੁਰ ਦੂਜੇ ਅਤੇ ਕੈਰੋਂ ਦੀ ਟੀਮ ਤੀਜੇ ਸਥਾਨ ‘ਤੇ ਰਹੀ, ਹੈਂਡਬਾਲ ਲੜਕੀਆਂ ਵਿੱਚ ਕੈਰੋਂ ਪਹਿਲੇ, ਭੱਗੂਪੁਰ ਦੂੁਜੇ ਅਤੇ ਬਾਹਮਣੀਵਾਲਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਹਾਕੀ ਲੜਕੀਆਂ ਵਿੱਚ ਕੈਰੋਂ ਪਹਿਲੇ, ਭੱਗੂਪੁਰ ਦੂਜੇ ਅਤੇ ਲਹੁਕਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ‘ਤੇ ਅਥਲੈਟਿਕਸ ਕੋਚ ਬਲਜਿੰਦਰ ਸਿੰਘ ਕੈਰੋਂ, ਸਰੂਪ ਸਿੰਘ ਕੋਚ, ਅਥਲੈਟਿਕਸ ਕੋਚ ਰਾਜਦੀਪ ਸਿੰਘ, ਸੁਖਬੀਰ ਸਿੰਘ ਹਾਕੀ ਕੋਚ, ਡੀ.ਪੀ.ਦਰਸ਼ਨ ਸਿੰਘ, ਡੀ.ਪੀ.ਗੁਰਬਿੰਦਰ ਸਿੰਘ, ਮੈਡਮ ਵਿੰਮੀ, ਪ੍ਰਤਾਪ ਸਿੰਘ, ਮਨਜਿੰਦਰ ਸਿੰਘ, ਡੀ.ਪੀ. ਗੁਰਵਿੰਦਰ ਸਿੰਘ, ਡੀ.ਪੀ. ਸੁਖਵੰਤ ਸਿੰਘ ਦੁੱਬਲੀ, ਰਾਜਦੀਪ ਸਿੰਘ, ਮੈਡਮ ਜਸਪਾਲ ਕੌਰ, ਡੀ.ਪੀ. ਗੁਰਵੰਤ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply