Sunday, October 4, 2026

ਸਿਰਡੀ ਸਾਂਈ ਬਾਬਾ ਦੇ ਜਨਮ ਦਿਵਸ ਸਬੰਧੀ ਸਮਾਗਮ ਅੱਜ

ਪੱਟੀ, 26 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)ਂ – ਸਿਰਡੀ ਵਾਲੇ ਸਾਂਈ ਬਾਬਾ ਦਾ ਜਨਮ ਦਿਵਸ ਸ੍ਰੀ ਸੱਤਿਆ ਸਾਂਈ ਮੰਦਿਰ ਵੱਡੀ ਮੰਡੀ ਪੱਟੀ ਵਿਖੇ 27 ਸਤੰਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਲ ਸ਼ਰਮਾ ਨੇ ਦੱਸਿਆ ਕਿ ਬਾਬਾ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਸ੍ਰੀ ਸੱਤਿਆ ਸਾਂਈ ਸਲੱਮ ਬਾਲ ਵਿਕਾਸ ਦੇ ਬੱਚਿਆਂ ਵੱਲੋਂ ਧਾਰਮਿਕ ਸੰਗੀਤਮਈ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗੀਤ ਅਧਿਆਪਕ ਰੋਹਿਤ ਅਰੋੜਾ, ਸ੍ਰੀ ਮਤੀ ਚੰਚਲ ਸ਼ਰਮਾ, ਸ੍ਰੀਮਤੀ ਜੀਵਨ ਸ਼ਰਮਾ ਵੱਲੋਂ ਇਸ ਸਮਾਗਮ ਸਬੰਧੀ ਬੱਚਿਆਂ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply