Saturday, June 20, 2026

ਪ੍ਰਮੁੱਖ ਸਕਤਰ ਆਰ ਵੈਂਕਟਰਤਨਮ ਵਲੋਂ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਮੁੜ ਜਾਇਜ਼ਾ

ਅਧਿਕਾਰੀਆਂ ਨੂੰ ਖਰੀਦ ਸੁਚੱਜੇ ਅਤੇ ਸਮੱਸਿਆਵਾਂ ਰਹਿਤ ਨੇਪਰੇ ਚਾੜਨ ਦੇ ਨਿਰਦੇਸ਼

(
(

ਅੰਮ੍ਰਿਤਸਰ, 27 ਸਤੰਬਰ (ਗੁਰਚਰਨ ਸਿੰਘ) – ਪ੍ਰਮੁੱਖ ਸਕਤਰ ਆਰ ਟਰਾਂਸਪੋਰਟ ਵੈਂਕਟਰਤਨਮ ਜਿਨ੍ਹਾਂ ਨੂੰ ਸਰਕਾਰ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਵਿਚ ਝੋਨੇ ਦੀ ਖਰੀਦ ਅਤੇ ਪ੍ਰਬੰਧਾਂ ਸੰਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ, ਨੇ ਮੁੜ ਪ੍ਰਸ਼ਾਸ਼ਨਿਕ ਅਤੇ ਹੋਰਨਾਂ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਰੀਦ ਪ੍ਰਬੰਧ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਵੀ ਭਗਤ ਦੀ ਮੌਜੂਦਗੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਂਦਿਆ ਵੈਂਕਟਰਤਮ ਨੇ ਕਿਹਾ ਕਿ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਨੂੰ ਸੁਚੱਜੇ ਅਤੇ ਮੁਸ਼ਕਲਾਂ ਤੋਂ ਬਿਨ੍ਹਾਂ ਵਧੀਆ ਢੰਗ ਨਾਲ ਨੇਪਰੇ ਚਾੜਿਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਬੇਰੌਕ ਖਰੀਦ ਅਤੇ ਫਸਲਾਂ ਦੀ ਚੁਕਾਈ ਤੋਂ ਇਲਾਵਾ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਖਰੀਦ ਸੀਜਨ ਦੌਰਾਨ ਕਿਸੇ ਵੀ ਤਰਾਂ੍ਹ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਮੰਡੀਆਂ ਦੇ ਮੌਜੂਦਾ ਹਾਲਾਤ,ਬਾਸਮਤੀ 1509 ਦੀ ਆਮਦ ਅਤੇ ਮਿਲ ਰਹੇ ਭਾਅ, ਸੈੱਲਰਾਂ ਦਾ ਅਲਾਟਮੈਂਟ, ਮੰਡੀਆਂ ਦੀ ਅਲਾਟਮੈਂਟ,ਲੋੜੀਂਦੇ ਬਾਰਦਾਨੇ ਦੀ ਉਪਲਬਤਾ ਤੋਂ ਇਲਾਵਾ ਕਿਸਾਨਾਂ ਅਤੇ ਲੇਬਰ ਲਈ ਲੋੜੀਦੀਆਂ ਸਹੂਲਤਾਂ ਦਾ ਵੀ ਜਾਇਜਾ ਲਿਆ।ਇਸੇ ਦੌਰਾਨ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਪ੍ਰਮੁੱਖ ਸਕਤਰ ਨੂੰ ਭਰੋਸਾ ਦਿਵਾਇਆ ਕਿ ਦੋਵਾਂ ਜਿਲ੍ਹਿਆਂ ਵਿਚ ਖਰੀਦ ਪ੍ਰਬੰਧ ਮੁਕੰਮਲ ਹਨ ਅਤੇ ਖਰੀਦ ਸੁਚੱਜੇ ਢੰਗ ਨਾਲ ਨੇਪਰੇ ਚਾੜੀ ਜਾਵੇਗੀ ਤਾਂ ਜੋ ਕਿਸਾਨਾਂ ਦੇ ਹਿਤ ਪ੍ਰਭਾਵਿਤ ਨਾ ਹੋਣ ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply