Sunday, December 22, 2024

ਸਿੱਖ ਏਕਤਾ ਲਹਿਰ ਵਲੋਂ ਜੋਧਪੁਰ ਵਿਖੇ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ

PPN2709201507

ਸੰਦੌੜ, 27 ਸਤੰਬਰ (ਹਰਮਿੰਦਰ ਸਿੰਘ ਭੱਟ) – ਸਿੱਖ ਏਕਤਾ ਲਹਿਰ ਵੱਲੋਂ ਪਿੰਡ ਜੋਧਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਨਾਲ ਜੁੜੇ 40 ਦੇ ਕਰੀਬ ਬੱਚਿਆਂ ਨੂੰ ਸਿਰੋਪਾਉ, ਦਸਤਾਰਾਂ ਤੇ ਦੁਪੱਟੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਿੱਖ ਸੰਘਰਸ਼ਾਂ ਵਿੱਚ ਜੇਲ੍ਹਾਂ ਕੱਟਣ ਤੇ ਮਹਰੂਮ ਮਲਕੀਤ ਸਿੰਘ ਭੋਤਨਾ ਦੇ ਨਾਲ ਸੌਦਾ ਸਾਧ ਨੂੰ ਸੋਧਣ ਲਈ ਹਥਿਆਰਾਂ ਨਾਲ ਫ਼ੜੇ ਜਾਣ ਤੇ 6 ਸਾਲ ਜੰਮੂ ਜੇਲ੍ਹ ਵਿੱਚ ਨਜਰਬੰਦ ਰਹੇ ਭਾਈ ਹਰਬੰਸ ਸਿੰਘ ਜਗਜੀਤਪੁਰਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਸਮੇਂ ਸੰਬੋਧਨ ਕਰਦਿਆਂ ਭਾਈ ਹਰਬੰਸ ਸਿੰਘ ਨੇ ਕਿਹਾ ਕਿ ਸਿੱਖ ਕੌਮ ਤੇ ਹੋ ਰਹੇ ਹਮਲਿਆ ਨੂੰ ਰੋਕਣ ਲਈ ਸਮੁੱਚੇ ਸਿੱਖ ਪੰਥ ਨੂੰ ਇੱਕ ਪਲੇਟਫ਼ਾਰਮ ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਕਿਹਾ ਕਿ ਸਿੱਖ ਏਕਤਾ ਲਹਿਰ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਦੀ ਹੈ ਅਤੇ ਹਰ ਸਿੱਖ ਮਸਲੇ ਵਿੱਚ ਵਧ ਚੜ ਕੇ ਹਿੱਸਾ ਲੈਂਦੀ ਹੈ।ਉਨ੍ਹਾਂ ਕਿਹਾ ਕਿ ਉਹ ਸਿੱਖੀ ਨਾਲ ਸੰਬੰਧਤ ਬੱਚਿਆਂ ਦੇ ਕੁਇੱਜ ਮੁਕਾਬਲੇੇ ਕਰਵਾਇਆ ਜਾਵੇਗਾ ਅਤੇ ਜੇਤੂ ਬੱਚਿਆਂ ਦੀ ਪੜ੍ਹਾਈ ਦਾ ਖਰਚ ਜੱਥੇਬੰਦੀ ਕਰੇਗੀ।ਉਨ੍ਹਾਂ ਭਾਈ ਗੁਰਚਰਨ ਸਿੰਘ ਜੋਧਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਕਰਨ ਦੇ ਨਾਲ ਨਾਲ ਸਮਾਂ ਕੱਢ ਕੇ ਕਈ ਸਾਲਾਂ ਤੋਂ ਬੱਚਿਆਂ ਨੂੰ ਮੁਫ਼ਤ ਗੁਰਬਾਣੀ ਦੀ ਸੰਥਿਆ ਦੇ ਰਹੇ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਗੁਰਬਾਣੀ ਦੇ ਨਾਲ ਨਾਲ ਸਿੱਖ ਇਤਿਹਾਸ ਤੋਂ ਜਾਣੂੰ ਹੋ ਸਕੇ ਹਨ।ਜਥੇਬੰਦੀ ਵੱਲੋਂ ਗੁਰਚਰਨ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਡਾ. ਗੁਰਵਿੰਦਰ ਸਿੰਘ ਹੇੜੀਕੇ, ਭਾਈ ਜਗਜੀਤ ਸਿੰਘ ਹੇੜੀਕੇ, ਗੁਰਚਰਨ ਸਿੰਘ ਪੰਚ, ਭੋਲਾ ਸਿੰਘ ਪੰਚ, ਖਜਾਨਚੀ ਸੁਖਦੇਵ ਸਿੰਘ ਪੰਚ, ਨੱਥਾ ਸਿੰਘ ਪੰਚ, ਬੁੱਧ ਸਿੰਘ ਆਦਿ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply