Tuesday, September 29, 2026

ਸੋਦਾ ਸਾਧ ਨੂੰ ਇੰਝ ਮਾਫ਼ ਕਰਨ ਨਾਲ ਡੇੇਰਾਵਾਦ ਨੂੰ ਵਧਾਵਾ ਮਿਲੇਗਾ- ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, ਖੁਜ਼ਾਲਾ, 27 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) ਸੋਦਾ ਸਾਧ ਬਾਰੇ ਜੋ ਫੈਸਲਾ ਸਿੰਘ ਸਾਹਿਬਾਨ ਨੇ ਲਿਆ ਹੈ, ਇਸ ਨਾਲ ਡੇਰਾਵਾਦ ਨੂੰ ਹਵਾ ਮਿਲੇਗੀ ਤੇ ਨਵੇਂ ਨਵੇਂ ਡੇਰੇ ਪੰਜਾਬ ਦੀ ਧਰਤੀ ਤੇ ਬਣਨਗੇ ਜੋ ਪੰਜਾਬ ਦੀ ਅਮਨ ਸਾਂਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਜਾਰੀ ਇੱਕ ਬਿਆਨ ਰਾਹੀਂ ਕਹੇ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਖੀ ਦਾ ਜੋ ਬੂਟਾ ਲਾਇਆ ਹੈ ਉਹ ਵਧ ਫੁੱਲ ਕੇ ਸੰਸਾਰ ਦੇ ਕੋਣੇ ਕੋਣੇੇ ਤੱਕ ਫੈਲ ਗਿਆ ਹੈ, ਜੇਕਰ ਸਿੱਖ ਕੌਮ ਸਬੰਧੀ ਕੋਈ ਅਹਿਮ ਫੈਸਲਾ ਲੈਣ ਦੀ ਲੋੜ ਪਵੇੇ ਤਾਂ ਸਰਬ ਪ੍ਰਵਾਨਿਤ ਫੈਸਲਾ ਵੀ ਸੰਸਾਰ ਦੇ ਕੋਣੇ ਕੋਣੇ ਤੋਂ ਆਏ ਸੁਝਾਵਾਂ ਨੂੰ ਮੁੱਖ ਰੱਖ ਕੇ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵਿਵਾਦ ਪੈਦਾ ਹੀ ਨਾ ਹੋਵੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply