Tuesday, September 29, 2026

ਜੋਸ਼ੀ ਨੇ ਲਹਿਰਾਇਆ ਪੰਜਾਬ ਵਿੱਚ 170 ਫੁੱਟ ਦਾ ਸਭ ਤੋਂ ਉਚਾ ਤਿਰੰਗਾ

ਸ਼ਹੀਦ ਭਗਤ ਸਿੰਘ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਸਿੱਟਾ ਅਤੇ ਹੋਰਨਾਂ ਮਹਾਨ ਅਜ਼ਾਦੀ

PPN2709201510

ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਅਜ ਇਥੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ 108ਵੇਂ ਜਨਮ ਦਿਨ ਦੀ ਪੂਰਬਲੀ ਸ਼ਾਮ ਮੌਕੇ ਪੰਜਾਬ ਵਿਚ ਹੁਣ ਤਕ ਦਾ ਸਭ ਤੋਂ ਉਚਾ ਤਿਰੰਗਾ ਲਹਿਰਾਇਆ, ਜਿਸਦੀ ਉਚਾਈ 170 ਫੁੱਟ ਹੈ।ਮਹਾਨ ਦੇਸ਼ ਭਗਤਾਂ ਵਲੋਂ ਅਜ਼ਾਦੀ ਸੰਘਰਸ਼ ਦੌਰਾਨ ਦਿਤੀਆਂ ਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਜੋਸ਼ੀ ਨੇ ਕਿਹਾ ਕਿ ਅੱਜ ਜਿਹੜੀ ਅਜ਼ਾਦੀ ਦਾ ਅਨੰਦ ਅਸੀਂ ਸਾਰੇ ਮਾਣ ਰਹੇ ਹਾਂ ਉਹ ਅਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਵਿੱਢੇ ਅਜ਼ਾਦੀ ਸੰਘਰਸ਼ ਦਾ ਸਿੱਟਾ ਹੈ।
ਉਨ੍ਹਾਂ ਕਿਹਾ ਕਿ ਮਹਾਨ ਦੇਸ਼ ਭਗਤਾਂ ਵਲੋਂ ਦਿਤੀਆਂ ਕੁਰਬਾਨੀਆਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਹੋਣਗੀਆਂ।ਇਸੇ ਦੌਰਾਨ 170 ਫੁੱਟ ਉਚਾਈ ਵਾਲਾ ਕੌਮੀ ਝੰਡਾ ਲਹਿਰਾਉਣ ਜੋਸ਼ੀ ਸਮੇਤ ਮੁੱਖ ਪਾਰਲੀਮਾਨੀ ਸਕਤਰ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਇਤਿਹਾਸਿਕ ਅਤੇ ਧਾਰਮਿਕ ਪ੍ਰਸਿੱਧੀ ਵਾਲੇ ਅੰਮ੍ਰਿਤਸ਼ਹਿਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਰਾਜ ਵਿਚਲਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਆਤਮ ਆਨੰਦ ਪਾਰਕ ਹੁਣ ਪਹਿਲਾਂ ਨਾਲੋਂ ਵੀ ਲੋਕਾਂ ਦੀ ਖਿਚ ਦਾ ਕੇਂਦਰ ਹੋਵੇਗਾ।ਜੋਸ਼ੀ ਨੇ ਕਿਹਾ ਕਿ ਇਹ ਤਿਰੰਗਾ ਸਾਫ ਮੌਸਮ ਵਿਚ 16 ਕਿਲੋਮੀਟਰ ਦੀ ਦੂਰੀ ਤਕ ਤੋਂ ਦੇਖਿਆ ਜਾ ਸਕੇਗਾ ਜਿਸ ਦੀ ਲੰਬਾਈ ਚੌੜਾਈ 40&60 ਫੁੱਟ ਹੋਵੇਗੀ।ਹੋਰਨਾਂ ਤੋ ਇਲਾਵਾ ਇਸ ਮੌਕੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸ੍ਰੀ ਪ੍ਰਦੀਪ ਸਭਰਵਾਲ ਕਮਿਸ਼ਨਰ ਨਗਰ ਨਿਗਮ, ਸ੍ਰੀ ਸੰਦੀਪ ਰਿਸ਼ੀ ਚੇਅਰਮੈਨ ਇੰਮਪਰੁਮਂੈਟ ਟਰੱਸਟ ਅਤੇ ਸਾਬਕਾ ਮੇਅਰ ਸ੍ਰੀ ਸ਼ਵੇਤ ਮਲਿਕ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply