Tuesday, September 29, 2026

ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਮੱਧ ਦੇ ਭੋਗ ਪਾਏ ਗਏ

PPN2809201507ਸੰਦੌੜ, 28 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮਹਾਂ ਸੰਪਟ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਪਾਏ ਗਏ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਧੰਨਾ ਸਿੰਘ ਜੀ ਦੀ ਦੇਖ ਰੇਖ ਹੇਠ ਇਹ ਸਮਾਗਮ 13 ਸਤੰਬਰ ਤੋਂ ਸ੍ਰੀ ਆਯੋਜਿਤ ਕਰਵਾਏ ਗਏ ਹਨ ਜਿਨਾਂ ਦੇ ਮੱਧ ਦੇ ਭੋਗ ਪਾਏ ਗਏ ਹਨ ਅਤੇ ਸੰਪੂਰਤਾ ਦੇ ਭੋਗ 8 ਅਕਤੂਬਰ ਨੂੰ ਪਾਏ ਜਾਣਗੇ ਉਪਰੰਤ ਰਾਤ ਦੇ ਦਿਵਾਨ ਪੰਥ ਪ੍ਰਸਿਧ ਪ੍ਰਚਾਰਕਾਂ, ਕੀਰਤਨੀਏ ਰਾਗੀ ਢਾਡੀ ਜੱਥਿਆਂ ਵਲੋਂ ਹਾਜਰੀ ਭਰ ਆਈਆਂ ਸੰਗਤਾਂ ਨੂੰ ਬਾਬਾ ਈਸ਼ਰ ਸਿੰਘ ਦੇ ਜੀਵਨ, ਕਥਾ ਕੀਰਤਨ ਅਤੇ ਗੁਰ ਇਤਿਹਾਸ ਬਾਰੇ ਜਾਣੂੰ ਕਰਵਾ ਕੇ ਗੁਰ ਚਰਨਾਂ ਨਾਲ ਜੋੜਿਆ ਜਾਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply