Friday, March 6, 2026

ਛਪਾਰ ਮੇਲੇ ਦੀ ”ਆਪ” ਕਾਨਫਰੰਸ ਤੇ ਹੋਇਆ ਰਿਕਾਰਡ ਇਕੱਠ

ਚੁਟਕਲੇ ਮੈਂ ਨਹੀਂ ਸੁਖਬੀਰ ਬਾਦਲ ਸੁਣਾਉਂਦਾ ਹੈ – ਭਗਵੰਤ ਮਾਨ

PPN2809201508ਅਹਿਮਦਗੜ੍ਹ (ਸੰਦੌੜ), 28 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਵਿੱਚ ਹਰੇਕ ਸਾਲ ਸਿਆਸੀ ਕਾਨਫਰੰਸਾ ਹੁੰਦੀਆਂ ਹਨ।ਜਿਸ ਵਿੱਚ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਲੋਕਾਂ ਦੇ ਲਈ ਆਪੋ-ਆਪਣੇ ਵੱਡੇ-ਵੱਡੇ ਪੰਡਾਲ ਲਗਾਉਂਦੀ ਹੈ।ਇਸੇ ਕੜੀ ਤਹਿਤ ਇਸ ਵਾਰੀ ਛਪਾਰ ਦੇ ਮੇਲੇ ਉਪਰ ਪੰਜਾਬ ਦੀ ਹਰੇਕ ਪਾਰਟੀ ਨੇ ਕਾਨਫਰੰਸ ਕੀਤੀ ਪਰ ਸਭ ਤੋਂ ਜਿਆਦਾ ਇਕੱਠ ”ਆਪ” ਦੀ ਕਾਨਫਰੰਸ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ”ਆਪ” ਦੀ ਕਾਨਫਰੰਸ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਪੂਰਾ ਪੰਡਾਲ ਭਰਿਆ ਹੋਇਆ ਸੀ, ਉੱਥੇ ਹੀ ‘ਆਪ’ ਲੀਡਰਾਂ ਨੂੰ ਸੁਨਣ ਲਈ ਲੋਕ ਸੜਕ ਅਤੇ ਪੰਡਾਲ ਤੋਂ ਬਾਹਰ ਖੇਤਾਂ ਵਿੱਚ ਵੀ ਖੜੇ ਰਹੇ।ਕਾਨਫਰੰਸ ਦੌਰਾਨ ਪਾਰਟੀ ਲੀਡਰਾਂ ਵਲੋਂ ਪੰਜਾਬ ਸਰਕਾਰ ਉਪਰ ਤਿੱਖੇ ਵਿਅੰਗਬਾਣ ਕਸੇ ਗਏ।ਇਸ ਮੌਕੇ ਬੋਲਦਿਆਂ ਪੰਜਾਬ ਦੇ ਕੰਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਾਰੇ ਭਾਰਤ ਨੂੰ ਰਜਾਉਣ ਵਾਲੇ ਪੰਜਾਬ ਦਾ ਕਿਸਾਨ ਅੱਜ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕਾ ਹੈ ਅਤੇ ਬਾਦਲ ਸਰਕਾਰ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਤੱਕ 3000 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।ਨਸ਼ਿਆਂ ਦੇ ਮੁਦੇ ਉਪਰ ਬੋਲਦਿਆਂ ਸ.ਛੋਟੇਪੁਰ ਨੇ ਕਿਹਾ ਕਿ ਪੰਜਾਬ ‘ਚ ਉੱਨੇ ਪਿੰਡਾਂ ਦੀ ਗਿਣਤੀ ਨਹੀਂ, ਜਿੱਨੇ ਸ਼ਰਾਬ ਦੇ ਠੇਕੇਆਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਜਿਹੜਾ ਪੰਜਾਬ ਕਦੇ ਭਾਰਤ ਦਾ ਅਵੱਲ ਦਰਜੇ ਦਾ ਸੂਬਾ ਸੀ, ਅੱਜ ਉਹੀ ਪੰਜਾਬ 22ਵੇਂ ਨੰਬਰ ਤੇ ਹੈ।ਇਸ ਤੋਂ ਬਾਅਦ ਭਗਵੰਤ ਮਾਨ ਵਲੋਂ ਬਾਦਲ ਸਰਕਾਰ ਵਿਰੁੱਧ ਕਈ ਤਰਾਂ ਦੇ ਜਵਾਬੀ ਹਮਲੇ ਕਰਦਿਆਂ ਕਿਹਾ ਗਿਆ ਕਿ ਚੁਟਕਲੇ ਮੈਂ ਨਹੀਂ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਸੁਣਾਉਂਦਾ ਹੈ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਨਾਉਣਾ ਚਾਹੁੰਦੇ ਹਾਂ ਤੇ ਸੁਖਬੀਰ ਬਾਦਲ ਪੰਜਾਬ ਨੂੰ ਕੈਲੀਫੋਰਨੀਆਂ ਬਨਾਉਣ ਦੀ ਗੱਲ ਕਰ ਰਿਹਾ ਹੈ, ਪੰਜਾਬ ‘ਚ ਪਾਣੀ ਵਾਲੀਆਂ ਬੱਸਾ ਚਲਾਉਣ ਦੀ ਗੱਲ ਕਰ ਰਿਹਾ ਹੈ, ਮੰਗਲ ਗ੍ਰਹਿ ਤੇ ਰੈਲੀਆਂ ਕਰਨ ਦੀ ਗੱਲ ਆਖ ਰਿਹਾ ਹੈ।ਅੱਗੇ ਭਗਵੰਤ ਮਾਨ ਨੇ ਕਿਹਾ ਕਿ ਸਾਡੀਆਂ ਰੈਲੀਆਂ ਵਿੱਚ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਗਾਏ ਜਾਂਦੇ ਹਨ ਅਤੇ ਸ਼ਾਇਦ ਸੁਖਬੀਰ ਬਾਦਲ ਨੂੰ ਪਤਾ ਨਹੀਂ ਕਿ ਇਹ ਨਾਅਰੇ ਚੁਟਕਲਿਆਂ ਵਿੱਚ ਨਹੀਂ ਕਾਂ੍ਰਤੀਆਂ ਵਿੱਚ ਲਗਦੇ ਹਨ।
ਨਸ਼ਿਆਂ ਦੇ ਮੁੱਦੇ ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਪੰਜਾਬ ਕਦੇ ਤੰਦਰੁਸਤੀ ਲਈ ਜਾਣਿਆ ਜਾਂਦਾ ਸੀ, ਉਹੀ ਪੰਜਾਬ ਹੁਣ ਨਸ਼ੇ ਲਈ ਜਾਣਿਆ ਜਾਂਦਾ ਹੈ ਅਤੇ ਪੰਜਾਬ ਦੇ ਜਿਹੜੇ ਪਿੰਡ ਕਦੇ ਆਪਣੇ ਖਿਡਾਰੀਆਂ, ਪਹਿਲਵਾਨਾਂ ਦੇ ਨਾਮ ਨਾਲ ਜਾਣੇ ਜਾਂਦੇ ਸੀ, ਹੁਣ ਉਹੀ ਪਿੰਡ ਆਪਣੇ ਨਸ਼ੇੜੀਆਂ ਦੇ ਨਾਮ ਨਾਲੇ ਜਾਣੇ ਜਾਂਦੇ ਹਨ।ਇਸ ਤੋਂ ਅੱਗੇ ਭਗਵੰਤ ਮਾਨ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਅੱਜ ਪੰਜਾਬ ਦੇ ਹਾਲਾਤ ਦੇਖ ਕੇ ਉਸ ਦੀ ਆਤਮਾ ਤੜਫਦੀ ਹੋਵੇਗੀ ਕਿਉਂਕਿ ਜਿਸ ਅਜਾਦੀ ਲਈ ਸਰਦਾਰ ਭਗਤ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਸੀ, ਉਹ ਅਜਾਦੀ ਪੰਜਾਬ ਦੇ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੀ ਕਿਉਂਕਿ ਕੋਈ ਵੀ ਸਰਕਾਰੀ ਕੰਮ ਪੈਸੇ ਦਿੱਤੇ ਬਿਨਾਂ ਜਾਂ ਕਿਸੇ ਵੱਡੇ ਲੀਡਰ ਦੀ ਸਿਫਾਰਿਸ਼ ਤੋਂ ਬਿਨਾਂ ਨਹੀਂ ਹੋ ਰਿਹਾ।ਬੇਰੁਜਗਾਰੀ ਦੇ ਮੁੱਦੇ ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਅੰਗਰੇਜਾਂ ਨੂੰ ਸਾਡੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇਕੇ ਭਾਰਤ ਤੋਂ ਭਜਾਇਆ ਸੀ, ਅੱਜ ਪੰਜਾਬ ਦੇ ਨੌਜਵਾਨ ਬੇਰੁਗਜਾਰੀ ਦੇ ਮਾਰੇ ਹੋਏ ਆਪਣੀਆਂ ਜਮੀਨਾਂ ਵੇਚ ਕੇ ਕਰਜੇ ਚੱਕ ਕੇ ਲੱਖਾਂ ਰੁਪਏ ਖਰਚ ਕਰਕੇ ਉਹੀ ਅੰਗਰੇਜਾਂ ਦੇ ਮੁਲਕ ਜਾ ਕੇ ਆਪਣੀ ਰੋਜੀ-ਰੋਟੀ ਕਮਾ ਰਹੇ ਹਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply