Friday, March 6, 2026

ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਹੋਇਆ ਪੰਚ ਦਿਨਾਂ ਸਾਇੰਸ ਕੈਂਪ ਸਮਾਪਤ

ਇੰਸਪਾਇਰ ਸਾਇੰਸ ਕੈਂਪ ਭਾਰਤ ਵਿੱਚ ਨਵੀਆਂ ਖੋਜਾਂ ਦੇ ਮਾਮਲੇ ਵਿੱਚ ਦੂਸਰੇ ਦੇਸ਼ਾਂ ਵਿੱਚ ਅੱਗੇ – ਡਾ. ਨਰੇਸ਼ ਸਹਿਜਪਾਲ

PPN2809201511

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)-  ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਵਿਭਾਗ, ਡੀ.ਏ.ਵੀ. ਕਾਲਜ ਦੁਆਰਾ ਆਯੋਜਿਤ ਪੰਚ ਦਿਨਾਂ ਇੰਸਪਾਇਰ ਸਾਇੰਸ ਕੈਂਪ ਦੇਸ਼ ਵਾਸੀਆਂ ਵਿੱਚ ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਸਮਾਪਤ ਹੋਇਆ। ਸਾਇੰਸ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਦੇ ਡੀਨ (ਅਕੈਡਮਿਕਸ) ਤੇ ਪ੍ਰਸਿੱਧ ਵਿਗਿਆਨਕ ਡਾ. ਨਰੇਸ਼ ਸਹਿਜਪਾਲ ਮੁੱਖ ਮਹਿਮਾਨ ਸਨ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ (ਡੀ.ਐਸ.ਟੀ) ਤੋਂ ਇੰਜੀ: ਪਵਨ ਕੁਮਾਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਅੰਤਿਮ ਦਿਨ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਬੋਟਨੀ ਦੇ ਪ੍ਰੋਫੈਸਰ ਡਾ. ਏ.ਐਸ. ਆਹਲੁਵਾਲੀਆ ਨੇ ਵਿਦਿਆਰਥੀਆਂ ਨੂੰ ਸਾਇੰਸ ਅਤੇ ਸਾਇੰਟਿਸਟ ‘ਤੇ ਪ੍ਰੇਰਣਾਦਾਇਕ ਲੈਕਚਰ ਦਿੱਤਾ।
ਕਾਲਜ ਦੇ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਅਤੇ ਵਾਇਸ ਪ੍ਰਿੰ: ਪ੍ਰੋ: ਐਚ.ਐਸ. ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਰੀਅਰ ਇੱਕ ਚੀਜ਼ ਹੈ, ਜਿੰਦਗੀ ਦਾ ਲਕਸ਼ ਦੂਸਰੀ ਚੀਜ਼ ਹੈ। ਇਸ ਲਈ ਜੀਵਨ ਵਿੱਚ ਇੱਕ ਵੱਡਾ ਲਕਸ਼ ਜਰੂਰ ਹੋਣਾ ਚਾਹੀਦਾ ਹੈ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਨੀਰਜ ਸਹਿਜਪਾਲ ਡੀਨ (ਅਕੈਡਮਿਕਸ) ਡੀ.ਏ.ਵੀ. ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰੰ ਆਪਣੇ ਦੇਸ਼ ਨੂੰ ਨਵੀਆਂ ਖੋਜਾਂ ਅਤੇ ਸਾਇੰਸ ਵਿੱਚ ਤਰੱਕੀ ਦੀ ਪ੍ਰੇਰਣਾ ਦਿੱਤੀ। ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਇੰਜੀ: ਪਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇੰਸਪਾਇਰ ਪ੍ਰੋਗਰਾਮ ਦੇ ਬਾਰੇ ਦੱਸਿਆ, ਜਿਸਦੇ ਤਹਿਤ ਵਿਦਿਆਰਥੀ ਪੰਜ ਹਿੱਸਿਆਂ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕ ਵਿਭਾਗ ਦੇ ਵੱਲੋਂ ਸਕਾਲਰਸ਼ਿਪ ਲੈ ਸਕਦੇ ਹਨ। ਵਿਦਿਆਰਥੀਆਂ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਸਾਇੰਸ ਕੈਂਪ ਦੀ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਅਤੇ ਅਸਿਸਟੈਂਟ ਕੋਆਰਡੀਨੇਟਰ ਡਾ. ਨੀਰਜ ਗੁਪਤਾ ਦਾ ਵਿਸ਼ੇਸ਼ ਤੌਰ ਤੇ ਇਸ ਸਫਲ ਕੈਂਪ ਦੇ ਆਯੋਜਨ ਦੇ ਲਈ ਧੰਨਵਾਦ ਕੀਤਾ। ਵਿਦਿਆਰਥੀ ਰਿਤਿਕਾ ਸ਼ਰਮਾ, ਤ੍ਰਿਭੁਵਨ, ਤੇਜਸਵਿਨੀ, ਕਵਨ ਸ਼ਰਮਾ, ਗੁਰਸਿਮਰਨ ਸਿੰਘ ਨੇ ਮੰਚ ਤੇ ਆ ਕੇ ਕਾਲਜ ਦਾ ਧੰਨਵਾਦ ਕੀਤਾ ਅਤੇ ਇੱਕ ਵਾਰ ਇਸ ਕੈਂਪ ਵਿੱਚ ਭਾਗ ਲੈਣ ਦੀ ਇੱਛਾ ਜਾਹਿਰ ਕੀਤੀ।
ਸਾਇੰਸ ਕੈਂਪ ਦੀ ਕੋਆਰਡੀਨੇਟਰ ਡਾ. ਰੁਪਿੰਦਰ ਕੌਰ, ਅਸਿਸਟੈਂਟ ਕੋਆਰਡੀਨੇਟਰ ਡਾ. ਨੀਰਜ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਪੰਚ ਦਿਨਾਂ ਸਾਇੰਸ ਕੈਂਪ ਦੀ ਰਿਪੋਰਟ ਦਿੱਤੀ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਇਸ ਵਿੱਚ ਕੁੱਲ 11 ਲੈਕਚਰ, 10 ਪ੍ਰੈਕਟੀਕਲ ਸ਼ੈਸ਼ਨ ਕਾਲਜ ਦੇ 6 ਸਾਹਿੰਸ ਵਿਭਾਗਾਂ ਦੇ ਵਿਦਿਆਰਥੀਆਂ ਦੀ ਦੇਖ-ਰੇਖ ਵਿੱਚ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਕੈਂਪ ਡਾ. ਅਨਿਸ਼ ਦੁਆ, ਡਾ. ਐਸ ਡੋਗਰਾ, ਡਾ. ਨੀਰਜ ਖਰੇ, ਡਾ. ਚੰਚਲ ਕੁਮਆ, ਡਾ. ਐਮ.ਐਸ. ਚੌਹਾਨ, ਸz: ਪ੍ਰੇਮ ਸਿੰਘ, ਡਾ. ਬੀਸੀ ਦਾਸ, ਡਾ. ਜੀ.ਐਸ. ਸੋਢੀ, ਡਾ. ਡੇਜ਼ੀ ਸ਼ਰਮਾ, ਡਾ. ਵਿਕਾਸ ਗੁਪਤਾ, ਡਾ. ਸੰਜੇ ਸ਼ਰਮਾ, ਡਾ. ਰੇਨੂੰ ਚੌਹਾਨ, ਡਾ. ਨਰਿੰਦਰ ਅਰੋੜਾ, ਡਾ. ਅਸ਼ੀਸ਼ ਗੁਪਤਾ, ਡਾ. ਰਜੇਸ਼ ਕੁਮਾਰ ਦੀ ਦੇਖ-ਰੇਖ ਵਿੱਚ ਪ੍ਰੈਕਟੀਕਲ ਸ਼ੈਸ਼ਨ ਕੀਤੇ ਗਏ। ਇਸ ਅਵਸਰ ਤੇ ਪzzੋ: ਐਨ.ਕੇ. ਸ਼ਰਮਾ, ਡਾ. ਦਰਸ਼ਨਦੀਪ ਸਿੰਘ, ਡਾ. ਵਿਸ਼ਵ ਬੰਧੂ, ਡੀਨ ਪ੍ਰੋ: ਲਛਮੀਕਾਂਤ, ਕਾਲਜ ਰਜਿਸਟਰਾਰ ਪ੍ਰੋ: ਸੁਨੀਲ ਸੱਚਦੇਵਾ, ਡਾ. ਬੀ.ਬੀ. ਯਾਦਵ, ਪ੍ਰੋ: ਆਰਿਫ ਨਜੀਰ, ਪ੍ਰੋ: ਸੌਰਵ ਸ਼ਰਮਾ, ਪੋ: ਵਾਨੀ ਸ਼ਰਮਾ, ਪੂਜਾ ਸ਼ਰਮਾ, ਨਿਹਿਤਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply