
ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) – ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨਾਲ ਲਵਰੇਜ ਰਾਮ ਤੀਰਥ ਵਿਖੇ ਉਸਰੀ ਅਧੀਨ ਕਰੁਣਾਸਾਗਰ ਭਗਵਾਨ ਬਾਲਮੀਕਿ ਦੀ ਬਣ ਰਹੀ ਵਿਸ਼ਵ ਪੱਧਰੀ ਯਾਦਗਾਰ ਉਸਾਰੀ ਕਾਰਜ ਮੁਕੰਮਲ ਹੋਣ ਪਿਛੋ ਵਿਲੱਖਣ ਅਤੇ ਅਲੌਕਿਕ ਦਿੱਖ ਪੇਸ਼ ਕਰੇਗੀ।ਮੰਦਿਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਕੰਮ ਮੁਕੰਮਲ ਹੋਣ ਪਿੱਛੋਂ ਇਹ ਇਕ ਵਿਲੱਖਣ ਤੇ ਆਪਣੀ ਕਿਸਮ ਦਾ ਪਹਿਲਾ ਮੰਦਿਰ ਹੋਵੇਗਾ ਜੋ ਕਿ ਪੰਜਾਬ ਸਰਕਾਰ ਵਲੋਂ 185 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਸੀਨੀਅਰ ਅਧਿਕਾਰੀਆਂ ਸਮੇਤ ਮੰਦਿਰ ਦੇ ਉਸਾਰੀ ਕਾਰਜਾਂ ਦਾ ਜਾਹਿਜਾ ਲੈਣ ਪਿੱਛੋਂ ਕਰਦਿਆ ਕਿਹਾ ਕਿ ਮੰਦਿਰ ਉਂਪਰ ਤਿਆਰੀ ਅਧੀਨ ਗੁਬੰਦ ਇੱਕ ਵੱਖਰੀ ਪੇਸ਼ਕਾਰੀ ਕਰਨਗੇ।ਉਨ੍ਹਾਂ ਕਿਹਾ ਕਿ ਗੁਬੰਦ, ਮੁੱਖ ਮੰਦਿਰ ਅਤੇ ਪਰਿਕਰਮਾ ਖਾਸ ਤਰਾਂ ਦੇ ਪੀਲੇ ਪੰਥਰ ਰਾਹੀਂ ਇਕੋ ਜਿਹੀ ਦਿਖ ਦੇਣਗੇ।ਸ੍ਰੀ ਭਗਤ ਨੇ ਕਿਹਾ ਕਿ ਉੋਸਾਰੀ ਕਾਰਜ ਜੰਗੀ ਪੱਧਰ ਤੇ ਜਾਰੀ ਹਨ ਅਤੇ ਮੁੱਖ ਮੰਦਿਰ ਵਿਚ 70 ਫੀਸਦੀ ਤੋਂ ਵੱਧ ਕਾਰਜ ਮੁਕੰਮਲ ਹੋ ਜੰਕਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰੋਜੈਕਟ ਨੂੰ ਇਕ ਮਿਸ਼ਨ ਵਜੋਂ ਲੈਂਦਿਆਂ ਲਗਾਤਾਰ ਕੰਮ ਦੀ ਨਿਗਾਸਾਨੀ ਬਣਤਾਹੀ ਹੋਈ ਹੈ।ਉਨ੍ਹਾ ਕਿਹਾ ਕਿ ਮੁੱਖ ਮੰਦਿਰ ਤੋਂ ਇਲਾਵਾ ਵਿਸ਼ੇਸ ਤਰਾਂ ਦਾ ਮਿਊਜੀਅਮ, ਪੈਨੋਰਮਾ, ਸ਼ਰਧਾਲੂਆਂ ਦੇ ਰਹਿਣ ਲਈ ਸਰਾਂ,ਪ੍ਰਬੰਧਕੀ ਬਲਾਕ, ਜੋੜਾ ਘਰ ਅਤੇ ਲੰਗਰ ਹਾਲ ਤੋਂ ਇਲਾਵਾ ਪ੍ਰਾਰਥਨਾ ਅਤੇ ਪ੍ਰਵਚਨਾਂ ਲਈ ਵਿਸ਼ਵ ਪੱਧਰੀ ਹਾਲ ਦੀ ਉਸਾਰੀ ਅਧੀਨ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਦਿਰ ਨੂੰ ਚੁਫੇਰਿਓਂ ਪਰਿਕਰਮਾ ਲਾਲ ਜੋੜਿਆ ਗਿਆ ਹੈ ਜੋ ਕਿ ਸਿੱਧੇ ਤੌਰ ਤੇ ਡਿਉੜੀਆਂ ਨਾਲ ਜੁੜਦੀ ਹੈ
ਸ੍ਰੀ ਭਗਤ ਨੇ ਦੱਸਿਆ ਕਿ ਪੈਨੋਰਮਾ ਅਤੇ ਮਿਊਜ਼ੀਅਮ ਭਗਵਾਨ ਬਾਲਮੀਕਿ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਵੇਗਾ। ਉਨ੍ਹਾਂ ਕਿਹਾ ਕਿ ਸਤਸੰਗ ਾਹਲ ਵਿੱਚ 5000 ਸਰਧਾਲੂਆਂ ਦੇ ਬੈਠਣ ਦੀ ਵਿਵਸਥਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media