Friday, August 28, 2026

ਗਰਦਾਵਰੀ ਦਾ ਰੁਕਿਆ ਕੰਮ ਚਾਲੂ ਹੋਇਆ

PPN3009201501

ਸੰਦੌੜ/ਨਥਾਣਾ,29 ਸਤੰਬਰ(ਹਰਮਿੰਦਰ ਸਿੰਘ ਭੱਟ/ ਸਿੱਧੂ)- ਪਟਵਾਰੀਆਂ ਦੀ ਹੜਤਾਲ ਕਰਕੇ ਨਰਮੇ ਦੇ ਖਰਾਬੇ ਦੀ ਗਰਦਾਵਰੀ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ, ਉਹ ਹੜਤਾਲ ਖੁੱਲਣ ਪਿੱਛੋ ਮੁੜ ਸ਼ੁਰੂ ਹੋ ਗਿਆ ਹੈ। ਸਬੰਧਤ ਪਟਵਾਰੀ ਆਪੋ ਆਪਣੇ ਹਲਕਇਆ ਵਿੱਚ ਜ ਕੇੇ ਫਸਲ ਦੇ ਹੋਏ ਨੁਕਸਾਨ ਦੇ ਵੇਰਵੇ ਤਿਆਰ ਕਰ ਰਹੇ ਹਨ। ਇਸ ਤਰ੍ਹਾਂ ਹੀ ਪਿੰਡ ਗਿੱਦੜ ਦੇ ਨਾਲ ਸਬੰਧਤ ਪਟਵਾਰੀ ਬਲਵੀਰ ਸਿੰਘ ਨੇ ਹਰ ਪ੍ਰਭਾਵਿਤ ਖੇਤ ‘ਚ ਜਾ ਕੇ ਨਰਮੇ ਦੇ ਖਰਾਬੇ ਦੀ ਰਿਪੋਟ ਤਿਆਰ ਕੀਤੀ ਹੈ।ਉਨ੍ਹਾਂ ਕਿਹਾ ਕੇ ਉਹ ਇੱਕ ਦੋ ਦਿਨਾਂ ਵਿੱਚ ਆਪਣੇ ਇਲਾਕੇ ‘ਚ ਕੀਤੇ ਸਰਵੇ ਦੀ ਰਿਪੋਰਟ ਸਰਕਾਰ ਨੂੰ ਭੇਜ ਦੇਣਗੇ। ਜਿਸ ਉਪਰੰਤ ਪੀੜਤ ਕਿਸਾਨਾਂ ਨੂੰ ਮੁਆਵਜੇ ਦੀ ਰਾਸ਼ੀ ਜਾਰੀ ਹੋ ਜਾਵੇਗੀ। ਪਿੰਡ ਦੇ ਨੰਬਰਦਾਰ ਕੁਲਦੀਪ ਸਿੰਘ ਅਤੇ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਗਿੱਦੜ ਦਾ ਚਾਰ ਸੋ ਏਕੜ ਨਰਮਾ ਚਿੱਟੇ ਤੇਲੇ ਨਾਲ ਪ੍ਰਭਾਵਿਤ ਹੋਇਆ ਹੈ ਜੋ ਪਟਵਾਰੀ ਕੋਲ ਦਰਜ ਕਰਵਾ ਦਿੱਤਾ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply