Thursday, September 19, 2024

ਭਾਜਪਾ ਦੇ ਚਾਨਕਿਆ ਜਨਤਾ ਦੇ ਸਹਿਯੋਗ ਨਾਲ ਕਰ ਦੇਣਗੇ ਬੜਬੋਲੇ ਮਹਾਰਾਜਾ ਨੂੰ ਖਾਮੋਸ਼- ਸ਼ਤਰੂਘਨ ਸਿਨਹਾ

PPN190424
ਅੰਮ੍ਰਿਤਸਰ, 19  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਭਾਜਪਾ ਦੇ ਸੰਯੁਕਤ ਉਮੀਦਵਾਰ ਅਰੁਣ ਜੇਤਲੀ ਨੇ ਗੁਰੂ ਨਗਰੀ ਤੋ ਮਿਲ ਰਹੇ ਸਮੱਰਥਨ ‘ਤੇ ਅੰਮ੍ਰਿਤਸਰ ਦੀ ਜਨਤਾ ਦਾ ਗਹਿਰਾ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਮੈਂ ਹੈਰਾਨ ਹੁੰਦਾ ਹਾਂ ਕਿ ਛੋਟੀ ਛੋਟੀ ਗਲੀਆਂ ਮੁਹੱਲਿਆਂ ਵਿੱਚ ਬੁਲਾਈ ਗਈ ਪਬਲਿਕ ਮੀਟਿੰਗਾਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਇਨ੍ਹਾਂ ਵਿੱਚ ਸ਼ਾਮਿਲ ਪੁਰਸ਼, ਮਹਿਲਾਵਾਂ, ਨੌਜਵਾਨ ਉਨ੍ਹਾਂ ਦਾ ਉਤਸਾਹ ਸਾਫ ਦੇਖ ਸਾਫ ਲੱਗਦਾ ਹੈ ਕਿ ਹੁਣ ਅੰਮ੍ਰਿਤਸਰ ਦੀ ਜਨਤਾ ਹੁਣ ਕਾਂਗਰਸ ਅਤੇ ਉਸਦੇ ਹੰਕਾਰੀ ਕਪਤਾਨ ਨੂੰ ਧੂਲ ਚਟਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਸ਼੍ਰੀ ਜੇਤਲੀ ਸ਼ਨਿਵਾਰ ਨੂੰ ਰਾਮ ਨਗਰ ਵਿੱਚ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ ਜੋ ਕਹਿਣ ਨੂੰ ਤਾਂ ਨੁੱਕੜ ਸਭਾ ਸੀ ਪਰ ਉੱਥੇ ਇਕੱਠੇ ਹੋਏ ਲੋਕਾਂ ਦੇ ਹਜੂਮ ਨੇ ਇਸਨੂੰ ਵੱਡੀ ਰੈਲੀ ਦਾ ਰੂਪ ਦੇ ਦਿੱਤਾ। ਇਸ ਮੌਕੇ ਸ਼ਾਟਗਨ ਦੇ ਨਾਮ ਤੋ ਮਸ਼ਹੂਰ ਫਿਲਮ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਆਪਣੇ ਖਾੜਕੂ ਅੰਦਾਜ਼ ਵਿੱਚ ਕਾਂਗਰਸ  ਅਤੇ ਕੈਪਟਨ ਅਮਰਿੰਦਰ ਸਿੰਘ ਤੇ ਜਮ ਕੇ ਹਮਲੇ ਕੀਤੇ। ਸਿਨਹਾ ਨੇ ਆਖਿਆ ਕਿ ਜਿਵੇ ਚਾਨਕਿਆ ਨੇ ਨੰਦ ਵੰਸ਼ ਦੀਆਂ ਦੀਆਂ ਚੂਲਾਂ ਹਿਲਾ ਕੇ ਉਸਦੀ ਰਿਆਸਤ ਦਰਹਮ ਬਰਹਮ ਕਰ ਦਿੱਤਾ ਸੀ, ਉਸੇ ਤਰ੍ਹਾਂ ਭਾਜਪਾ ਦੇ ਚਾਨਕਿਆ ਅਰੁਣ ਜੇਤਲੀ ਵੀ ਗੁਰੂ ਨਗਰੀ ਦੀ ਜਨਤਾ ਦੇ ਹੁੰਗਾਰੇ ਨਾਲ ਅਹੰਕਾਰੀ ਅਤੇ ਬੜਬੋਲੇ ਕੈਪਟਨ ਨੂੰ ਧੂਲ ਚਟਾ ਦੇਣਗੇ। ਸ਼੍ਰੀ ਸਿਨਹਾ ਨੇ ਕਿਹਾ ਕਿ ਮੈਨੂੰ ਵੀ ਰਾਜਨੀਤਿ ਦਾ ਚੰਗਾ ਤਜ਼ਰਬਾ ਹੋ ਚੱਲਿਆ ਹੈ ਅਤੇ ਛੋਟੀ ਜਿਹੀ ਨੁੱਕੜ ਮੀਟਿੰਗ ਵਿੱਚ ਉਮੜਿਆਂ ਲੋਕਾਂ ਦਾ ਇਨ੍ਹਾਂ ਭਾਰੀ ਹਜੂਮ ਵੇਖ ਕੇ ਇਹ ਪੱਕਾ ਹੋ ਗਿਆ ਹੈ ਕਿ 30 ਅਪ੍ਰੈਲ ਨੂੰ ਕਾਂਗਰਸ ਅਤੇ ਉਸਦੇ ਅੰਮ੍ਰਿਤਸਰ ਵਾਲੇ ਕਪਤਾਨ ਦਾ ਕੀ ਹਾਲ ਹੋਣ ਵਾਲਾ ਹੈ। ਇਸ ਮੌਕੇ ਹਲਕਾ ਇੰਚਾਰਜ ਰਾਕੇਸ਼ ਗਿਲ, ਸਾਬਕਾ ਮੇਅਰ ਸ਼ਵੇਤ ਮਲਿਕ, ਕੌਂਸਲਰ ਅਨੂਪ ਕੁਮਾਰ, ਸ਼੍ਰੀਮਤੀ ਗੁਲਸ਼ਨ ਕੁਮਾਰੀ, ਡਾ. ਸੰਧੂ ਸਹਿਤ ਕਈ ਹੋਰ ਵਰਕਰ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply