ਮਹਿੰਗਾਈ ਦੇ ਲਈ ਕਾਂਗਰਸ ਦੋਸ਼ੀ, ਭਾਜਪਾ 6 ਮਹੀਨੇ ਵਿੱਚ ਪਾ ਦਊਂ ਨੱਥ- ਜੇਤਲੀ
ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਗੁਰੂ ਨਗਰੀ ਦੀ ਮਹਿਲਾਵਾਂ ਨੂੰ ਵਚਨ ਦਿੱਤਾ ਕਿ ਕਾਂਗਰਸ ਨੇ ਦਸ ਸਾਲਾਂ ਵਿੱਚ ਮਹਿੰਗਾਈ ਨੂੰ ਜਿਸ ਉਚਾਈ ਚਾੜ ਦਿੱਤਾ ਹੈ, ਸਾਡੀ ਸਰਕਾਰ ਛੇ ਮਹੀਨਿਆਂ ਵਿੱਚ ਹੀ ਉਸ ਤੇ ਕਾਬੂ ਪਾ ਕੇ ਦਿਖਾਵੇਗੀ। ਸ਼੍ਰੀ ਜੇਤਲੀ ਸ਼ਨੀਵਾਰ ਨੂੰ ਵਾਰਡ ਨੰਬਰ ੫੨ ਦੀ ਗਵਾਲ ਮੰਡੀ ਵਿੱਚ ਇਕ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਜਨਸਭਾ ਵਿੱਚ ਮਹਿਲਾਵਾਂ ਦੀ ਭਾਰੀ ਸੰਖਿਆਂ ਮੌਜੂਦ ਸੀ। ਮਹਿਲਾਵਾਂ ਵੱਲੋ ਅਰੁਣ ਜੇਤਲੀ ਅਤੇ ਭਾਜਪਾ ਦੇ ਹੱਕ ਵਿੱਚ ਨਾਅਰੇ ਲਗਾਉਣ ਵੇਲੇ ਉਨ੍ਹਾਂ ਦਾ ਜੋਸ਼ ਦੇਖਣ ਯੋਗ ਸੀ। ਸ਼੍ਰੀ ਜੇਤਲੀ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਨਾ ਕੇਵਲ ਹਰ ਵਰਗ ਦਾ ਬਲਕਿ ਖਾਸ ਤੋਰ ਤੇ ਮਹਿਲਾਵਾਂ ਦਾ ਸਮਰਥਨ ਉਨ੍ਹਾਂ ਨੂੰ ਖੁੱਲ ਕੇ ਮਿਲ ਰਿਹਾ ਹੈ। ਉਨ੍ਹਾਂ ਨੂੰ ਕਈ ਵਾਰ ਮਹਿਲਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਮਹਿੰਗਾਈ ਬਾਰੇ ਉਨ੍ਹਾਂ ਦੇ ਦੁੱਖ ਤੇ ਚਿੰਤਾਵਾਂ ਖੁੱਲ ਕੇ ਸਾਹਮਣੇ ਆਈਆਂ। ਉਨ੍ਹਾਂ ਨੇ ਕਿਹਾ ਕਿ ਮੈਂ ਭਾਜਪਾ ਦੇ ਵੱਲੋ ਗੁਰੂ ਨਗਰੀ ਹੀ ਨਗਰੀ ਸਾਰੇ ਦੇਸ਼ ਦੀ ਮਾਤਾਵਾਂ ਅਤੇ ਭੈਣਾਂ ਨੂੰ ਵਚਨ ਦਿੰਦਾ ਹਾਂ ਕਿ ਕਾਂਗਰਸ ਨੇ ਦਸ ਸਾਲ ਵਿੱਚ ਮਹਿੰਗਾਈ ਜਿਸ ਪੱਧਰ ਤੇ ਪਹੁੰਚਾ ਦਿੱਤੀ ਹੈ ਅਸੀਂ ਉਸ ਤੇ 6 ਮਹੀਨਿਆਂ ਵਿੱਚ ਕਾਬੂ ਪਾ ਕੇ ਦਿਖਾਵਾਂਗੇ। ਸ਼੍ਰੀ ਜੇਤਲੀ ਨੇ ਕਿਹਾ ਕਿ ਕਾਂਗਰੇਸ ਦੀ ਸਰਕਾਰ ਨੇ ਬੀਤੇ ਦਸ ਸਾਲਾਂ ਵਿੱਚ ਸਾਰਾ ਧਿਆਨ ਲੱਖਾਂ ਕਰੋੜਾ ਦੇ ਘੋਟਾਲੇ ਕਰਨ ਵਿੱਚ ਲਗਾ ਦਿੱਤਾ, ਮਹਿੰਗਾਈ ਨੂੰ ਕਾਬੂ ਕਰਨ, ਦੇਸ਼ ਦਾ ਵਿਕਾਸ ਕਰਨ ਅਤੇ ਨੌਜਵਾਨਾਂ ਨੂੰ ਨੌਕਰਿਆਂ ਅਤੇ ਰੋਜ਼ਦਾਰ ਦੇਣ ਦੇ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਗਿਆ। ਸ਼੍ਰੀ ਜੇਤਲੀ ਨੇ ਕਿਹਾ ਕਿ ਜਿਨੀਆਂ ਤਕਲੀਫ਼ਾਂ ਅੱਜ ਆਮ ਆਦਮੀ ਭੁਗਤ ਰਿਹਾ ਹੈ ਚਾਹੇ ਉਹ ਮਹਿਲਾ ਹੋਵੇ, ਨੌਜਵਾਨ ਹੋਵੇ, ਦੁਕਾਨਦਾਰ ਹੋਵੇ, ਨੌਕਰੀ ਪੇਸ਼ਾ ਸਭ ਵਾਸਤੇ ਕਾਂਗਰਸ ਦਾ ਕੁਸ਼ਾਸ਼ਨ ਹੀ ਜ਼ਿੰਮੇਦਾਰ ਹੈ। ਸ਼੍ਰੀ ਜੇਤਲੀ ਨੇ ਭਰੋਸਾ ਦਵਾਇਆ ਕਿ ਅੰਮ੍ਰਿਤਸਰ ਵਿੱਚ ਕਈ ਪੁਲਾਂ ਦਾ ਕੰਮ, ਕਈ ਜਗ੍ਹਾ ਤੇ ਸੀਵਰੇਜ ਪਾਉਣ ਦਾ ਕੰਮ ਬਕਾਇਆ ਹੈ। ਇਹ ਸਾਰੇ ਕੰਮ ਸਾਡੀ ਸਰਕਾਰ ਆਉਦੇ ਹੀ ਬਹੁੜ ਘੱਟ ਸਮੇਂ ਵਿੰਚ ਮੁਕੰਮਲ ਕਰ ਲਏ ਜਾਣਗੇ। ਇਸ ਮੌਕੇ ਤੇ ਪੱਛਮੀ ਹਲਕਾ ਇੰਚਾਰਜ ਰਾਕੇਸ਼ ਗਿੱਲ, ਵਾਰਡ ਨੰਬਰ ੫੨ ਦੀ ਕੌਂਸਲਰ ਮੀਨੂੰ ਸਹਿਗਲ, ਸਾਬਕਾ ਮੇਅਰ ਸ਼ਵੇਤ ਮਲਿਕ, ਦੀਪਕ ਸਹਿਗਲ, ਵਿਕਾਸ ਮਹਾਜਨ, ਗੋਰਵ ਗਿੱਲ ਸਹਿਤ ਭਾਰੀ ਸੰਖਿਆਂ ਵਿੱਚ ਵਰਕਰ ਮੌਜੂਦ ਸਨ।